ਅੰਮ੍ਰਿਤਸਰ, 1 ਅਗਸਤ 2025 – ਇੱਕ ਵੱਡੀ ਕਾਰਵਾਈ ‘ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ‘ਚ ਸ਼ਾਮਲ ਦੋ ਗਿਰੋਹਾਂ ਦਾ ਪਰਦਾਫਾਸ਼ ਕੀਤਾ ਅਤੇ ਇੱਕ ਨਾਬਾਲਗ ਸਮੇਤ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ। ਇਸ ਦੀ ਜਾਣਕਾਰੀ ਪੰਜਾਬ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤੋਂ ਹਥਿਆਰ ਪ੍ਰਾਪਤ ਕਰਦੇ ਸਨ।

ਮੁਲਜ਼ਮਾਂ ਕੋਲੋਂ ਬਰਾਮਦਗੀ ਦੌਰਾਨ 7 ਪਿਸਤੌਲ (1×9mm, 4×.30 ਬੋਰ ਜਿਸ ਵਿੱਚ ਗਲੌਕ, 2×.32 ਬੋਰ ਸ਼ਾਮਲ ਹਨ), 6 ਜ਼ਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਸ਼ਾਮਲ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਗੇਟ ਹਕੀਮਾ ਪੁਲਸ ਸਟੇਸ਼ਨ ਅਤੇ ਬੀ-ਡਿਵੀਜ਼ਨ ਪੁਲਸ ਸਟੇਸ਼ਨ, ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਹੋਰ ਲਿੰਕਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

