ਕਾਰ ਨੂੰ ਲੱਗੀ ਅੱਗ: ਕਾਰ ਦਾ ਦਰਵਾਜ਼ਾ ਜਾਮ ਹੋਣ ਕਾਰਨ 4 ਸਾਲਾ ਬੱਚੀ ਜ਼ਿੰਦਾ ਸੜੀ

ਫਿਰੋਜ਼ਪੁਰ, 6 ਮਾਰਚ 2023 – ਫਿਰੋਜ਼ਪੁਰ ‘ਚ ਚੱਲਦੀ ਸਵਿਫਟ ਕਾਰ ‘ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਕਾਰ ਸੜ ਕੇ ਸੁਆਹ ਹੋ ਗਈ। ਇਸ ਹਾਦਸੇ ‘ਚ 4 ਸਾਲਾ ਮਾਸੂਮ ਬੱਚੀ ਜ਼ਿੰਦਾ ਸੜ ਗਈ। ਕਾਰ ਦੀ ਅਗਲੀ ਸੀਟ ‘ਤੇ ਬੈਠਾ ਮਾਸੂਮ ਤਰਨਵੀਰ ਕਾਰ ‘ਚੋਂ ਬਾਹਰ ਨਹੀਂ ਨਿਕਲ ਸਕਿਆ। ਕਾਰ ਦਾ ਦਰਵਾਜ਼ਾ ਜਾਮ ਹੋਣ ਕਾਰਨ ਤਨਵੀਰ ਕਾਰ ਵਿੱਚ ਜ਼ਿੰਦਾ ਸੜ ਗਈ।

ਆਪਣੇ ਮਾਪਿਆਂ ਦੇ ਸਾਹਮਣੇ ਤਰਨਵੀਰ ਅੱਗ ਦੀਆਂ ਲਪਟਾਂ ਵਿੱਚ ਚੀਕਾ ਮਾਰ੍ਡੀ ਰਹੀ। ਲੋਕਾਂ ਨੇ ਮਾਸੂਮ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕਲੇਰ ਕਲਾਂ ਜ਼ਿਲ੍ਹਾ ਫ਼ਰੀਦਕੋਟ ਦਾ ਰਹਿਣ ਵਾਲਾ ਗੁਰਜੀਤ ਸਿੰਘ ਆਪਣੀ ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ ਸਮੇਤ ਸਵਿਫ਼ਟ ਕਾਰ ਵਿੱਚ ਧਰਮਕੋਟ ਜਾ ਰਿਹਾ ਸੀ।

ਅਚਾਨਕ ਕਾਰ ਵਿੱਚ ਤਕਨੀਕੀ ਖਰਾਬੀ ਆ ਗਈ। ਕਾਰ ਸੜਕ ਦੇ ਕਿਨਾਰੇ ਖੜ੍ਹੀ ਕਰਕੇ ਗੁਰਜੀਤ ਸਿੰਘ ਨੁਕਸ ਦੇਖਣ ਲੱਗਾ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਪਤਨੀ ਦੋ ਬੇਟੀਆਂ ਅਤੇ ਬੇਟੇ ਨਾਲ ਕਾਰ ‘ਚੋਂ ਬਾਹਰ ਨਿਕਲੀ ਪਰ ਅਗਲੀ ਸੀਟ ‘ਤੇ ਬੈਠੇ ਤਨਵੀਰ ਨੂੰ ਬਾਹਰ ਨਹੀਂ ਕੱਢ ਸਕੀ।

ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਅੱਗ ਬੁਝਾਈ ਗਈ ਉਦੋਂ ਤੱਕ ਬੱਚੀ ਸੜ ਕੇ ਸੁਆਹ ਹੋ ਚੁੱਕੀ ਸੀ। ਪੁਲਿਸ ਨੇ ਬੱਚੀ ਦੇ ਪਿੰਜਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਹਾਦਸੇ ਤੋਂ ਬਾਅਦ ਆਸਪਾਸ ਦੇ ਇਲਾਕੇ ਅਤੇ ਪਿੰਡ ਕਲੇਰ ਕਲਾਂ ਵਿੱਚ ਸੋਗ ਦੀ ਲਹਿਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਏਅਰਪੋਰਟ ‘ਤੇ 29 ਲੱਖ ਦੀ ਵਿਦੇਸ਼ੀ ਸਿਗਰੇਟ ਦੀ ਖੇਪ ਫੜੀ, ਨਾਈਕੀ ਬੂਟਾਂ ਦੇ ਪੈਕਟਾਂ ‘ਚ ਲੁਕੋ ਕੇ ਲਿਆਂਦੀ ਜਾ ਰਹੀ ਸੀ

ਗੈਸ ਸਿਲੰਡਰ ਲੀਕ ਹੋਣ ਕਾਰਨ ਇਕ ਝੁਲਸਿਆ, ਦੂਜੇ ਨੇ ਖਿੜਕੀ ‘ਚੋਂ ਮਾਰੀ ਛਾਲ, ਟੁੱਟੀ ਲੱਤ