ਅੰਮ੍ਰਿਤਸਰ, 30 ਜੂਨ 2022 – ਪੰਜਾਬ ਵਿੱਚ ਆਏ ਦਿਨ ਹੀ ਠੱਗੀ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅੰਮ੍ਰਿਤਸਰ ‘ਚ ਠੱਗੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਸੁਣ ਕੇ ਹੈਰਾਨ ਕਰ ਦੇਣ ਵਾਲਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਬਟਾਲਾ ਰੋਡ ਬਿਜਲੀ ਘਰ ‘ਚ ਫੋਰਕਲਾਸ ਕਰਮਚਾਰੀ ਤਰਸੇਮ ਪਾਲ ਦੇ ਨਾਲ 40 ਲੱਖ ਦੇ ਕਰੀਬ ਦੀ ਠੱਗੀ ਹੋਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਿਜਲੀ ਵਿਭਾਗ ਦੇ ਫੋਰਕਲਾਸ ਕਰਮਚਾਰੀ ਤਰਸੇਮ ਪਾਲ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਬਟਾਲਾ ਰੋਡ ਬਿਜਲੀ ਘਰ ਦੇ ਵਿਚ ਟਰਾਂਸਫਾਰਮਰ ਰਿਪੇਅਰ ਦੀ ਨੌਕਰੀ ਕਰਦਾ ਸੀ। ਮਹਿਕਮੇ ਦੇ ਵਿਚ ਥੋੜ੍ਹਾ ਜਿਹਾ ਉਸ ਦਾ ਰਿਕਾਰਡ ਖਰਾਬ ਸੀ ਅਤੇ ਜਿਸ ਲਈ ਉਸ ਨੇ ਆਪਣੇ ਸੀਨੀਅਰ ਅਧਿਕਾਰੀ ਬਲਰਾਮ ਸ਼ਰਮਾ ਨਾਲ ਗੱਲਬਾਤ ਕੀਤੀ ਅਤੇ ਆਪਣਾ ਰਿਕਾਰਡ ਠੀਕ ਕਰਵਾਉਣ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਉਸ ਦੇ ਸੀਨੀਅਰ ਅਧਿਕਾਰੀ ਬਲਰਾਮ ਸ਼ਰਮਾ ਨੇ ਉਸ ਦੀ ਰਿਟਾਇਰਮੈਂਟ ਤੋਂ ਪਹਿਲਾਂ ਉਸ ਨੂੰ ਕੁਝ ਪੈਸੇ ਉਧਾਰੇ ਦੇ ਦਿੱਤੇ ਅਤੇ ਉਸ ਦਾ ਬੈਂਕ ਖਾਤਾ ਵੀ ਖੁਲ੍ਹਵਾ ਦਿੱਤਾ ਅਤੇ ਸੀਨੀਅਰ ਅਧਿਕਾਰੀ ਨੇ ਬੈਂਕ ਖਾਤਾ ਖੁੱਲ੍ਹਵਾਉਣ ਤੋਂ ਬਾਅਦ ਉਥੇ ਮੋਬਾਇਲ ਨੰਬਰ ਆਪਣਾ ਦੇ ਦਿੱਤਾ ਅਤੇ ਉਸ ਦੀ ਚੈੱਕ ਬੁੱਕ ਵੀ ਆਪ ਰੱਖ ਲਈ ਅਤੇ ਉਸ ਦੇ ਉੱਪਰ ਖਾਲੀ ਚੈੱਕ ਬੁੱਕ ‘ਤੇ ਫੋਰ ਕਲਾਸ ਬਿਜਲੀ ਵਿਭਾਗ ਕਰਮਚਾਰੀ ਤਰਸੇਮ ਪਾਲ ਦੇ ਦਸਤਖਤ ਕਰਵਾ ਦਿੱਤੇ।
ਜਿਸ ਤੋਂ ਬਾਅਦ ਜਦੋਂ ਉਸ ਵਿਅਕਤੀ ਦੀ ਰਿਟਾਇਰਮੈਂਟ ਦੇ ਪੈਸੇ ਉਸ ਦੇ ਖਾਤੇ ਚ ਆਏ ਤਾਂ ਉਕਤ ਸੀਨੀਅਰ ਬਿਜਲੀ ਅਧਿਕਾਰੀ ਵੱਲੋਂ ਸਾਰੇ ਪੈਸੇ ਆਪ ਕਢਵਾ ਲਏ ਗਏ ਅਤੇ ਫੋਰਕਲਾਸ ਕਰਮਚਾਰੀਆਂ ਦੇ ਪੈਨਸ਼ਨ ਵੀ ਹਰ ਮਹੀਨੇ ਆਪ ਖਾਂਦਾ ਰਿਹਾ। ਆਰੋਪੀ ਅਜਿਹਾ 4-5 ਸਾਲ ਤਾਂ ਬਹੁਤ ਵਧੀਆ ਤਰੀਕੇ ਨਾਲ ਕਰਦਾ ਰਿਹਾ ਅਤੇ ਜਦੋਂ ਵੀ ਪੀੜਤ ਕਰਮਚਾਰੀ ਆਪਣੀ ਰਿਟਾਇਰਮੈਂਟ ਦੇ ਪੈਸੇ ਜਾਂ ਆਪਣਾ ਰਿਕਾਰਡ ਪੁੱਛਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਆਰੋਪੀ ਟਾਲ- ਮਟੋਲ ਕਰਦਾ ਰਿਹਾ।
ਜਦੋਂ ਇਸ ਸੰਬੰਧੀ ਪੀੜਤ ਪਰਿਵਾਰ ਦੇ ਪਰਿਵਾਰਿਕ ਮੈਂਬਰਾਂ ਨੇ ਜਾ ਕੇ ਬੈਂਕ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆਈ। ਜਿਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਦੀ ਸਟੇਟਮੈਂਟ ਕਢਵਾਈ ਤੇ ਪਤਾ ਲੱਗਾ ਕਿ 40 ਲੱਖ ਦੇ ਕਰੀਬ ਮੁਲਜ਼ਮ ਵੱਲੋਂ ਉਨ੍ਹਾਂ ਦੇ ਖਾਤੇ ਚੋਂ ਪੈਸੇ ਕਢਵਾਏ ਗਏ ਹਨ। ਜਿਸ ਦੀ ਸ਼ਿਕਾਇਤ ਤੇ ਉਨ੍ਹਾਂ ਨੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤੀ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਾ ਹੁੰਦੀ ਦੇਖ ਉਨ੍ਹਾਂ ਨੇ ਮਜਬੂਰਨ ਹੁਣ ਕੋਰਟ ਦਾ ਰੁਖ ਅਪਣਾਇਆ ਅਤੇ ਕੋਰਟ ਵਿਚ ਕੇਸ ਦਾਇਰ ਕੀਤਾ।
ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੀੜਤ ਤਰਸੇਮ ਪਾਲ ਦੇ ਵਕੀਲ ਦਾ ਕਹਿਣਾ ਹੈ ਕਿ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਮੁਲਜ਼ਮ ਬਲਰਾਮ ਸ਼ਰਮਾ ਨੇ 40 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਇਹ ਪੀੜਤ ਵਿਅਕਤੀ ਆਪਣੇ ਖਾਤੇ ਚ ਕੋਈ ਜਦੋਂ ਵੀ ਕੋਈ ਪੈਸਾ ਜਮ੍ਹਾਂ ਕਰਾਉਂਦਾ ਹੈ ਜਾਂ ਇਸ ਨੂੰ ਪੈਨਸ਼ਨ ਆਉਂਦੀ ਹੈ ਜਿਸ ਦੇ ਰਿਟਾਇਰਮੈਂਟ ਦੇ ਪੈਸੇ ਆਉਂਦੇ ਹਨ ਤੇ ਸ਼ਾਤਿਰ ਠੱਗ ਇਸ ਦੇ ਪੈਸੇ ਕਢਵਾ ਲੈਂਦਾ ਹੈ ਅਤੇ ਇਸ ਨੂੰ ਕਹਿੰਦਾ ਹੈ ਕਿ ਤੇਰੇ ਖਾਤੇ ਵਿੱਚ ਕੁਝ ਨਹੀਂ ਆ ਰਿਹਾ ਅਤੇ ਸ਼ਾਤਿਰ ਠੱਗ ਇਸਨੂੰ ਆਪਣੇ ਕੋਲੋਂ ਪੈਸੇ ਦੇ ਕੇ ਆਪਣੇ ਜਾਲ ਚ ਫਸਾਉਣ ਦਾ ਰਿਹਾ ਅਤੇ ਹੁਣ ਉਸ ਠੱਗ ਦੇ ਖ਼ਿਲਾਫ਼ ਕੋਰਟ ਵਿਚ ਜਾਚਿਕਾ ਦਾਇਰ ਕਰ ਦਿੱਤੀ ਹੈ ਅਤੇ ਇਸ ਸੰਬੰਧੀ ਸ਼ਾਤਿਰ ਠੱਗ ਅਤੇ ਪੁਲੀਸ ਨੂੰ ਨੋਟਿਸ ਜਲਦ ਹੀ ਕੋਰਟ ਵਲੋਂ ਭੇਜ ਦਿੱਤਾ ਜਾਵੇਗਾ।