ਪਠਾਨਕੋਟ, 25 ਅਗਸਤ 2022 – 24 ਅਗਸਤ ਨੂੰ ਪਠਾਨਕੋਟ ਵਿੱਚ ਇੱਕ ਕੂੜਾ ਡੰਪ ਵਿੱਚੋਂ ਇੱਕ 30-40 ਸਾਲ ਪੁਰਾਣਾ ਬੰਬ ਬਰਾਮਦ ਹੋਇਆ ਹੈ। ਪਠਾਨਕੋਟ ਸ਼ਹਿਰ ਦੇ ਤੂੜੀ ਵਾਲਾ ਚੌਕ ‘ਚ ਇਕ ਕੂੜੇ ਦੇ ਢੇਰ ‘ਚੋਂ ਇਹ ਬੰਬ ਮਿਲਿਆ ਸੀ। ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਬੰਬ ਨੂੰ ਦੇਖ ਕੇ ਇਸ ਦੀ ਸੂਚਨਾ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਫ਼ੌਜ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਬੰਬ ਸਕੁਐਡ ਟੀਮ ਨੂੰ ਰਵਾਨਾ ਕੀਤਾ ਗਿਆ | ਫੌਜ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬੰਬ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਤੂੜੀਵਾਲਾ ਚੌਕ ‘ਚ ਬੰਬ ਵਰਗੀ ਕੋਈ ਚੀਜ਼ ਪਈ ਹੈ, ਜਿਸ ‘ਤੇ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ | ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਇਸ ਬੰਬ ਨੂੰ ਕਬਜ਼ੇ ‘ਚ ਲਿਆ ਹੈ, ਉਨ੍ਹਾਂ ਦੱਸਿਆ ਕਿ ਇਹ ਬੰਬ ਕਰੀਬ 40 ਸਾਲ ਪੁਰਾਣਾ ਹੈ, ਜੋ ਕਿ ਅੱਜ ਜਿੱਥੋਂ ਮਿਲਿਆ ਹੈ।

