ਅੰਮ੍ਰਿਤਸਰ ਏਅਰਪੋਰਟ ਤੋਂ ਤਸਕਰ ਕਾਬੂ, ਗੁਪਤ ਅੰਗ ‘ਚ ਲੁਕੋ ਕੇ ਦੁਬਈ ਤੋਂ ਲਿਆਇਆ ਸੀ 45.22 ਲੱਖ ਦਾ ਸੋਨਾ

  • ਏਅਰਪੋਰਟ ‘ਤੇ ਕਸਟਮ ਚੈਕਿੰਗ ਦੌਰਾਨ ਤਸਕਰ ਗ੍ਰਿਫਤਾਰ

ਅੰਮ੍ਰਿਤਸਰ, 16 ਅਗਸਤ 2023 – ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੁਬਈ ਤੋਂ ਸੋਨੇ ਦੇ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਕਸਟਮ ਵਿਭਾਗ ਨੇ ਮੁਲਜ਼ਮਾਂ ਕੋਲੋਂ 45.22 ਲੱਖ ਰੁਪਏ ਦਾ ਸੋਨਾ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ। ਕਸਟਮ ਵਿਭਾਗ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਤਸਕਰੀ ਦੇ ਮਕਸਦ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਤਸਕਰ ਏਅਰ ਇੰਡੀਆ ਦੀ ਫਲਾਈਟ ਰਾਹੀਂ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ। ਵਿਅਕਤੀ ਦੀ ਹਰਕਤ ਦੇਖ ਕੇ ਕਸਟਮ ਅਧਿਕਾਰੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਮੁਲਜ਼ਮ ਨੂੰ ਰੋਕ ਕੇ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਕੋਲੋਂ ਸੋਨੇ ਦੇ 3 ਕੈਪਸੂਲ ਬਰਾਮਦ ਹੋਏ, ਜੋ ਕਿ ਉਹ ਆਪਣੇ ਗੁਪਤ ਅੰਗ ਵਿੱਚ ਛੁਪਾ ਕੇ ਲਿਆਇਆ ਸੀ।

ਮੁਲਜ਼ਮਾਂ ਨੇ ਸੋਨੇ ਦੀ ਪੇਸਟ ਬਣਾ ਕੇ ਕੈਪਸੂਲ ਬਣਾਏ ਹੋਏ ਸਨ। ਹਵਾਈ ਅੱਡਿਆਂ ‘ਤੇ ਲਗਾਏ ਗਏ ਮੈਟਲ ਡਿਟੈਕਟਰਾਂ ਤੋਂ ਬਚਣ ਲਈ ਤਸਕਰਾਂ ਨੇ ਹੁਣ ਇਸ ਤਕਨੀਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਸੋਨੇ ਦੀ ਪੇਸਟ ਨੂੰ ਤੋਲਿਆ ਗਿਆ ਤਾਂ ਇਸ ਦਾ ਕੁੱਲ ਵਜ਼ਨ ਕਰੀਬ ਇੱਕ ਕਿਲੋਗ੍ਰਾਮ ਸੀ।

ਇਸ ਤੋਂ ਬਾਅਦ ਸੋਨੇ ਨੂੰ ਸ਼ੁੱਧ 24 ਕੈਰੇਟ ਵਿੱਚ ਬਦਲਿਆ ਗਿਆ, ਜਿਸਦਾ ਕੁੱਲ ਵਜ਼ਨ 751 ਗ੍ਰਾਮ ਦੱਸਿਆ ਗਿਆ। ਇਸ ਸੋਨੇ ਦੀ ਖੇਪ ਦੀ ਅੰਤਰਰਾਸ਼ਟਰੀ ਕੀਮਤ ਲਗਭਗ 45.22 ਲੱਖ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਤਹਿਤ ਕਾਰਵਾਈ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੀਨਾਨਗਰ ‘ਚ 15 ਅਗਸਤ ਮੌਕੇ ਰੱਸੀ ਖਿੱਚਦੇ ਹੀ ਜ਼ਮੀਨ ‘ਤੇ ਡਿੱਗਿਆ ਤਿਰੰਗਾ, ਫੇਰ ਹੱਥਾਂ ‘ਚ ਫੜ ਕੇ ਦਿੱਤੀ ਗਈ ਸਲਾਮੀ

ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਬਣਾਇਆ ਜਾਵੇਗਾ ਆਧੁਨਿਕ, ਖਰਚ ਕੀਤੇ ਜਾਣਗੇ ਐਨੇ ਪੈਸੇ