ਮੋਹਾਲੀ: ਸਪੋਰਟਸ ਕੰਪਲੈਕਸ ਦੇ ਹੋਸਟਲ ‘ਚ ਰਹਿੰਦੇ 48 ਖਿਡਾਰੀਆਂ ਦੀ ਸਿਹਤ ਵਿਗੜੀ: ਹਸਪਤਾਲ ਦਾਖਲ

  • ਨਾਸ਼ਤੇ ਵਿੱਚ ਦਲੀਆ ਖਾ ਲਿਆ ਸੀ
  • ਖਿਡਾਰੀ ਬੋਲੇ ਕਿਰਲੀ ਡਿੱਗ ਪਈ ਸੀ

ਮੋਹਾਲੀ, 29 ਜੁਲਾਈ 2023 – ਮੋਹਾਲੀ ਦੇ ਸੈਕਟਰ 78 ਸਥਿਤ ਸਪੋਰਟਸ ਕੰਪਲੈਕਸ ਦੇ ਹੋਸਟਲ ਵਿੱਚ ਰਹਿੰਦੇ 48 ਖਿਡਾਰੀਆਂ ਦੀ ਸਿਹਤ ਅੱਜ ਅਚਾਨਕ ਵਿਗੜ ਗਈ। ਜਿਸ ਦੇ ਕਾਰਨ ਸਾਰੇ ਖਿਡਾਰੀਆਂ ਨੂੰ ਹੀ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਇਨ੍ਹਾਂ ਖਿਡਾਰੀਆਂ ਨੇ ਸਵੇਰੇ ਨਾਸ਼ਤੇ ਦੌਰਾਨ ਦਲੀਆ ਖਾਧਾ ਸੀ। ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਖਿਡਾਰੀਆਂ ਮੁਤਾਬਕ ਦਲੀਏ ‘ਚ ਕਿਰਲੀ ਡਿੱਗੀ ਸੀ ਪਰ ਅਜੇ ਤੱਕ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸਿਵਲ ਹਸਪਤਾਲ ਮੁਹਾਲੀ ਦੇ ਡਾਕਟਰ ਆਰਬੀ ਕੇ ਨੇ ਦੱਸਿਆ ਕਿ ਖਿਡਾਰੀਆਂ ਦੀ ਹਾਲਤ ਸਥਿਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੀਜੀਆਈ ‘ਚ ਜਲਦ ਖੁੱਲ੍ਹਣ ਜਾ ਰਿਹਾ ਹੈ ਜਨ ਔਸ਼ਧੀ ਕੇਂਦਰ, ਡਾਇਰੈਕਟਰ ਨੇ ਜਗ੍ਹਾ ਲੱਭਣ ਦੇ ਦਿੱਤੇ ਨਿਰਦੇਸ਼

ਗੈਂਗਸਟਰ ਰਵੀ ਬਲਾਚੋਰੀਆ ਦੇ 2 ਸਾਥੀ ਗ੍ਰਿਫਤਾਰ, 3 ਪਿਸਤੌਲ, ਕਾਰਤੂਸ, ਡਰੱਗ ਮਨੀ ਅਤੇ ਹੈਰੋਇਨ ਬਰਾਮਦ