ਦੇਸ਼ ਦੇ 50 ਅਧਿਆਪਕਾਂ ਨੂੰ ਮਿਲੇਗਾ ਨੈਸ਼ਨਲ ਐਵਾਰਡ, ਪੰਜਾਬ ਦੇ ਵੀ 2 ਅਧਿਆਪਕ ਲਿਸਟ ‘ਚ

  • ਲੁਧਿਆਣਾ ਜ਼ਿਲ੍ਹੇ ਦੇ ਨੇ ਸਨਮਾਨਿਤ ਹੋਣ ਵਾਲੇ ਦੋਵੇਂ ਅਧਿਆਪਕ,
  • 5 ਸਤੰਬਰ ਨੂੰ ਦਿੱਲੀ ‘ਚ ਕੀਤਾ ਜਾਵੇਗਾ ਸਨਮਾਨਿਤ
  • ਦੇਸ਼ ਭਰ ‘ਚੋਂ ਚੁਣੇ ਗਏ 50 ਅਧਿਆਪਕ

ਲੁਧਿਆਣਾ, 27 ਅਗਸਤ 2023 – ਲੁਧਿਆਣਾ ਦੇ 2 ਅਧਿਆਪਕਾਂ ਨੂੰ ਨੈਸ਼ਨਲ ਟੀਚਰ ਐਵਾਰਡ ਮਿਲੇਗਾ। ਰਾਸ਼ਟਰੀ ਅਧਿਆਪਕ ਪੁਰਸਕਾਰ 2023 ਲਈ ਜਾਰੀ ਕੀਤੀ ਗਈ ਸੂਚੀ ਵਿੱਚ ਦੋਵਾਂ ਅਧਿਆਪਕਾਂ ਦੇ ਨਾਂ ਸ਼ਾਮਲ ਹਨ। ਇਸ ਸਾਲ ਦੇਸ਼ ਭਰ ਤੋਂ ਆਈਆਂ ਅਰਜ਼ੀਆਂ ਦੇ ਆਧਾਰ ‘ਤੇ 50 ਅਧਿਆਪਕਾਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।

ਇਸ ਸੂਚੀ ਵਿੱਚ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਪੱਖੋਵਾਲ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਅਤੇ ਸਤਪਾਲ ਮਿੱਤਲ ਸਕੂਲ ਦੀ ਅਧਿਆਪਕਾ ਭੁਪਿੰਦਰ ਗੋਗੀਆ ਦੇ ਨਾਂ ਸ਼ਾਮਲ ਹਨ। ਅਧਿਆਪਕਾਂ ਨੂੰ 5 ਸਤੰਬਰ ਨੂੰ ਸਨਮਾਨਿਤ ਕੀਤਾ ਜਾਵੇਗਾ। 3 ਤੋਂ 6 ਸਤੰਬਰ ਤੱਕ ਹੋਟਲ ਅਸ਼ੋਕ ਨਵੀਂ ਦਿੱਲੀ ਵਿਖੇ ਅਧਿਆਪਕਾਂ ਦੇ ਠਹਿਰਣ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਨਿਰਧਾਰਿਤ ਯੋਗਤਾ ਪੂਰੀ ਕਰਨ ਵਾਲੇ ਪੰਜਾਬ ਭਰ ਤੋਂ 6 ਅਧਿਆਪਕਾਂ ਨੇ ਇਸ ਐਵਾਰਡ ਲਈ ਅਰਜ਼ੀਆਂ ਦਿੱਤੀਆਂ ਸਨ। ਜਦਕਿ ਦੇਸ਼ ਭਰ ਤੋਂ ਕੁੱਲ 154 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਜਿਨ੍ਹਾਂ ਵਿੱਚੋਂ ਨੈਸ਼ਨਲ ਲੈਵਲ ਜੱਜਿੰਗ ਪੈਨਲ ਨੇ 100 ਅੰਕਾਂ ਦੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ‘ਤੇ 50 ਦੀ ਚੋਣ ਕੀਤੀ ਹੈ।

ਇਸ ਵਾਰ ਅਧਿਆਪਕਾਂ ਦੀ ਸਿੱਖਿਆ ਖੇਤਰ ਵਿੱਚ 10 ਸਾਲ ਦੀ ਸੇਵਾ ਹੋਣੀ ਜ਼ਰੂਰੀ ਸੀ। ਇਸ ਦੇ ਨਾਲ ਹੀ ਅਧਿਆਪਕਾਂ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ 1500 ਸ਼ਬਦਾਂ ਦੀ ਐਪਲੀਕੇਸ਼ਨ ਵਿੱਚ ਬਿਆਨ ਕਰਨਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰਾਂਸਪੋਰਟ ਟੈਂਡਰ ਘੁਟਾਲੇ ‘ਚ ED ਦੀ ਕਾਰਵਾਈ: ਤਲਾਸ਼ੀ ਦੌਰਾਨ ਮਿਲੇ ਅਹਿਮ ਦਸਤਾਵੇਜ਼, ਲਿਆਂਦਾ ਜਾਵੇਗਾ ਭਾਰਤ

ਜਲੰਧਰ ‘ਚ ਬੀਫ ਫੈਕਟਰੀ ਚਲਾਉਣ ਵਾਲਾ ਗ੍ਰਿਫਤਾਰ: 18 ਟਨ ਬੀਫ ਬਰਾਮਦ