ਛੇ ਸਾਲ ਦੀ ਬੱਚੀ ਨਾਲ਼ 50 ਸਾਲਾਂ ਵਿਅਕਤੀ ਨੇ ਕੀਤਾ ਜਬਰ-ਜਨਾਹ, ਮੁਲਜ਼ਮ ਗ੍ਰਿਫਤਾਰ

  • ਪੁਲਿਸ ਨੇ ਕੇਸ ਦਰਜ ਕਰਦੇ ਹੋਏ ਆਰੋਪੀ ਨੂੰ ਕੀਤਾ ਕਾਬੂ

ਬਟਾਲਾ(ਗੁਰਦਾਸਪੁਰ), 10 ਅਕਤੂਬਰ 2024 – ਬਟਾਲਾ ਤੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ 6 ਸਾਲਾਂ ਪਰਵਾਸੀ ਬੱਚੀ ਨਾਲ 50 ਸਾਲਾਂ ਦਲਜੀਤ ਸਿੰਘ ਨਾਮਕ ਵਿਅਕਤੀ ਵਲੋਂ ਬਲਾਤਕਾਰ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਪੁਲੀਸ ਵਲੋਂ ਉਕਤ ਵਿਅਕਤੀ ਨੂੰ ਕਾਬੁ ਕਰਦੇ ਹੋਏ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਪੀੜਤ ਬੱਚੀ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਹੈ ।

ਓਥੇ ਹੀ ਪੀੜਤ ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਕੰਮ ਤੇ ਗਿਆ ਹੋਇਆ ਸੀ ਉਸਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਜਦੋ ਉਹ ਘਰ ਵਾਪਿਸ ਆਇਆ ਤਾਂ ਉਸਦੀ ਪਤਨੀ ਨੇ ਦੱਸਿਆ ਕਿ ਉਸਦੀ ਬੱਚੀ ਦੇ ਨਾਲ ਕੋਲ ਲਗਦੇ ਘਰ ਦੇ 50 ਸਾਲਾਂ ਦਲਜੀਤ ਸਿੰਘ ਦੇ ਵਲੋਂ ਬਲਾਤਕਾਰ ਕੀਤਾ ਗਿਆ ਹੈ ਉਸਨੇ ਦੱਸਿਆ ਕਿ ਉਸਦੀ ਬੱਚੀ ਨੇ ਵੀ ਸਾਰੀ ਘਟਨਾ ਬਾਰੇ ਦੱਸਿਆ ਉਸਦੀ ਖੂਨ ਨਾਲ ਲਥਪਥ ਸੀ ਉਸਨੂੰ ਹਸਪਤਾਲ ਦਾਖਿਲ ਕਰਵਾ ਕੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵਲੋਂ ਉਕਤ ਆਰੋਪੀ ਨੂੰ ਕਾਬੁ ਕਰ ਲਿਆ ਹੈ ।
ਓਥੇ ਹੀ ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਐਸੇ ਦਰਿੰਦੇ ਵਿਅਕਤੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅਤੇ ਐਸੇ ਵਿਅਕਤੀਆਂ ਦਾ ਸਮਾਜਿਕ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਹੈ ।

ਓਥੇ ਹੀ ਬਟਾਲਾ ਸਿਟੀ ਡੀ ਐਸ ਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ 50 ਸਾਲਾਂ ਉਕਤ ਆਰੋਪੀ ਨੂੰ ਕਾਬੁ ਕਰਦੇ ਹੋਏ ਸੰਗੀਨ ਧਰਾਵਾਂ ਨਾਲ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ: ਮੱਧ ਪ੍ਰਦੇਸ਼ ਤੋਂ ਲਿਆਂਦੇ 8 ਪਿਸਤੌਲ, 17 ਕਾਰਤੂਸ ਅਤੇ 4 ਮੈਗਜ਼ੀਨ ਬਰਾਮਦ

ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼, ਹੈਰੋਇਨ ਅਤੇ ਡਰੱਗ ਮਨੀ ਸਮੇਤ ਤਿੰਨ ਗ੍ਰਿਫਤਾਰ