ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ – ਭਗਵੰਤ ਮਾਨ

ਮੋਹਾਲੀ, 26 ਮਈ 2023 – ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਬੋਰਡ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਕੁੱਲ ਨਤੀਜਾ 97.54 ਫੀਸਦੀ ਰਿਹਾ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.76 ਪ੍ਰਤੀਸ਼ਤ ਅਤੇ ਪ੍ਰਾਈਵੇਟ ਸਕੂਲਾਂ ਦੀ 97 ਪ੍ਰਤੀਸ਼ਤ ਰਹੀ। ਇਸ ਨਤੀਜੇ ‘ਚ ਧੀਆਂ ਨੇ ਫੇਰ ਬਾਜ਼ੀ ਮਾਰ ਲਈ।

ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿੱਚੋਂ 650 ਅੰਕ ਲੈ ਕੇ 100 ਫੀਸਦੀ ਅੰਕ ਲੈ ਕੇ ਟਾਪ ਕੀਤਾ ਹੈ। ਫਰੀਦਕੋਟ ਦੀ ਨਵਜੋਤ 648 ਅੰਕ ਲੈ ਕੇ ਦੂਜੇ ਸਥਾਨ ‘ਤੇ ਰਹੀ। ਜਦਕਿ ਮਾਨਸਾ ਦੀ ਹਰਮਨਦੀਪ 646 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੀ।

ਜਿਸ ਤੋਂ ਬਾਅਦ ਪੰਜਾਬ ਦੇ ਮੁਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ, “ਅੱਜ PSEB ਦੇ ਦਸਵੀਂ ਦੇ ਨਤੀਜੇ ਐਲਾਨੇ ਗਏ..ਸਾਡੀਆਂ ਧੀਆਂ ਨੇ ਮੁੜ ਤੋਂ ਬਾਜ਼ੀ ਮਾਰੀ ਹੈ…ਪਹਿਲੇ ਤੇ ਦੂਜੇ ਸਥਾਨ ‘ਤੇ ਫ਼ਰੀਦਕੋਟ ਜ਼ਿਲ੍ਹਾ ਤੇ ਤੀਜੇ ਸਥਾਨ ‘ਤੇ ਮਾਨਸਾ ਜ਼ਿਲ੍ਹਾ ਰਿਹਾ ਹੈ…ਪਾਸ ਹੋਏ ਸਾਰੇ ਬੱਚਿਆਂ ਤੇ ਮਾਪੇ-ਅਧਿਆਪਕਾਂ ਨੂੰ ਵੀ ਵਧਾਈਆਂ…ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ…”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕਾਂ ਨੇ ਬਾਈਕ ਚੋਰੀ ਕਰਦੇ ਫੜੇ 2 ਚੋਰ, ਖੰਭੇ ਨਾਲ ਬੰਨ੍ਹ ਕੀਤੀ ਛਿੱਤਰ-ਪਰੇਡ

ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਨਸ਼ੀਲੇ ਪਦਾਰਥ ਸੁੱਟਣ ਵਾਲੇ 2 ਗ੍ਰਿਫ਼ਤਾਰ