ਗ੍ਰਾਮ ਪੰਚਾਇਤ ਚੋਣਾਂ: ਸਰਪੰਚਾਂ ਲਈ 52825 ਅਤੇ ਪੰਚਾਂ ਦੀ ਚੋਣ ਲਈ 166338 ਨਾਮਜ਼ਦਗੀਆਂ ਪ੍ਰਾਪਤ ਹੋਈਆਂ

ਚੰਡੀਗੜ੍ਹ, 6 ਅਕਤੂਬਰ 2024 – ਗ੍ਰਾਮ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਮਿਤੀ 4 ਅਕਤੂਬਰ , 2024 ਤੱਕ ਸਰਪੰਚਾਂ ਦੀ ਚੋਣ ਲਈ ਕੁੱਲ 52825 ਅਤੇ ਪੰਚਾਂ ਦੀ ਚੋਣ ਲਈ 166338 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 13229 ਗ੍ਰਾਮ ਪੰਚਾਇਤਾਂ ਹਨ, ਜਿੱਥੇ ਚੋਣਾਂ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਪੜਤਾਲ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵੱਖਰੇ ਤੌਰ ’ਤੇ ਸਾਰਣੀ ਤਿਆਰ ਕੀਤੀ ਜਾਵੇਗੀ।

ਜ਼ਿਲ੍ਹੇ ਅਨੁਸਾਰ ਵੰਡ ਹੇਠ ਲਿਖੇ ਅਨੁਸਾਰ ਹੈ:
ਅੰਮ੍ਰਿਤਸਰ ਵਿੱਚ ਸਰਪੰਚਾਂ ਲਈ 3770 ਅਤੇ ਪੰਚਾਂ ਲਈ 14860 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਬਠਿੰਡਾ ਵਿੱਚ ਸਰਪੰਚਾਂ ਲਈ 1559 ਅਤੇ ਪੰਚਾਂ ਲਈ 5186 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਬਰਨਾਲਾ ਵਿੱਚ ਸਰਪੰਚਾਂ ਲਈ 774 ਅਤੇ ਪੰਚਾਂ ਲਈ 2297 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਫ਼ਤਹਿਗੜ੍ਹ ਸਾਹਿਬ ਵਿੱਚ ਸਰਪੰਚਾਂ ਲਈ 1602 ਅਤੇ ਪੰਚਾਂ ਲਈ 4720 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਫਰੀਦਕੋਟ ਵਿੱਚ ਸਰਪੰਚਾਂ ਲਈ 1118 ਅਤੇ ਪੰਚਾਂ ਲਈ 3377 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਫਿਰੋਜ਼ਪੁਰ ਵਿੱਚ ਸਰਪੰਚਾਂ ਲਈ 3266 ਅਤੇ ਪੰਚਾਂ ਲਈ 9095 ਨਾਮਜ਼ਦਗੀਆਂ ਪ੍ਰਾਪਤ ਹੋਈਆਂ ,
ਫਾਜ਼ਿਲਕਾ ਵਿੱਚ ਸਰਪੰਚਾਂ ਲਈ 2591 ਅਤੇ ਪੰਚਾਂ ਲਈ 6733 ਨਾਮਜ਼ਦਗੀਆਂ ਪ੍ਰਾਪਤ ਹੋਈਆਂ ,
ਗੁਰਦਾਸਪੁਰ ਵਿੱਚ ਸਰਪੰਚਾਂ ਲਈ 5317 ਅਤੇ ਪੰਚਾਂ ਲਈ 17484 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਹੁਸ਼ਿਆਰਪੁਰ ਵਿੱਚ ਸਰਪੰਚਾਂ ਲਈ 4419 ਅਤੇ ਪੰਚਾਂ ਲਈ 12767 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਜਲੰਧਰ ਵਿੱਚ ਸਰਪੰਚਾਂ ਲਈ 3031 ਅਤੇ ਪੰਚਾਂ ਲਈ 10156 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਕਪੂਰਥਲਾ ਵਿੱਚ ਸਰਪੰਚਾਂ ਲਈ 1811 ਅਤੇ ਪੰਚਾਂ ਲਈ 5953 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਲੁਧਿਆਣਾ ਵਿੱਚ ਸਰਪੰਚਾਂ ਲਈ 3753 ਅਤੇ ਪੰਚਾਂ ਲਈ 13192 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਮਾਨਸਾ ਵਿੱਚ ਸਰਪੰਚਾਂ ਲਈ 1125 ਅਤੇ ਪੰਚਾਂ ਲਈ 3466 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਮਾਲੇਰਕੋਟਲਾ ਵਿੱਚ ਸਰਪੰਚਾਂ ਲਈ 649 ਅਤੇ ਪੰਚਾਂ ਲਈ 2233 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਮੋਗਾ ਵਿੱਚ ਸਰਪੰਚਾਂ ਲਈ 1237 ਅਤੇ ਪੰਚਾਂ ਲਈ 4688 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਐਸ.ਏ.ਐਸ.ਨਗਰ ਵਿੱਚ ਸਰਪੰਚਾਂ ਲਈ 1446 ਅਤੇ ਪੰਚਾਂ ਲਈ 3890 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਸ੍ਰੀ ਮੁਕਤਸਰ ਸਾਹਿਬ ਵਿੱਚ ਸਰਪੰਚਾਂ ਲਈ 1626 ਅਤੇ ਪੰਚਾਂ ਲਈ 5223 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਐਸ.ਬੀ.ਐਸ ਨਗਰ ਵਿੱਚ ਸਰਪੰਚਾਂ ਲਈ 1566 ਅਤੇ ਪੰਚਾਂ ਲਈ 4960 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਪਟਿਆਲਾ ਵਿੱਚ ਸਰਪੰਚਾਂ ਲਈ 4296 ਅਤੇ ਪੰਚਾਂ ਲਈ 11688 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਪਠਾਨਕੋਟ ਵਿੱਚ ਸਰਪੰਚਾਂ ਲਈ 1877 ਅਤੇ ਪੰਚਾਂ ਲਈ 4261 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਰੂਪਨਗਰ ਵਿੱਚ ਸਰਪੰਚਾਂ ਲਈ 2192 ਅਤੇ ਪੰਚਾਂ ਲਈ 5490 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਸੰਗਰੂਰ ਵਿੱਚ ਸਰਪੰਚਾਂ ਲਈ 2016 ਅਤੇ ਪੰਚਾਂ ਲਈ 6099 ਨਾਮਜ਼ਦਗੀਆਂ ਪ੍ਰਾਪਤ ਹੋਈਆਂ,
ਤਰਨਤਾਰਨ ਵਿੱਚ ਸਰਪੰਚਾਂ ਲਈ 1784 ਅਤੇ ਪੰਚਾਂ ਲਈ 8520 ਨਾਮਜ਼ਦਗੀਆਂ ਪ੍ਰਾਪਤ ਹੋਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕੇਡਰ ਦੇ IAS ਅਮਿਤ ਕੁਮਾਰ ਹੋਣਗੇ ਚੰਡੀਗੜ੍ਹ ਨਿਗਮ ਕਮਿਸ਼ਨਰ: MHA ਨੇ ਜਾਰੀ ਕੀਤੇ ਹੁਕਮ

ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਮੀਟਿੰਗ; ਮੁੱਖ ਮੁੱਦਿਆਂ ‘ਤੇ ਬਣੀ ਆਮ ਸਹਿਮਤੀ