ਲੁਧਿਆਣਾ, 24 ਜੁਲਾਈ 2025 – ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਉਪ ਕਪਤਾਨ ਪੁਲਿਸ, ਦਾਖਾ, ਲੁਧਿ(ਦਿਹਾਤੀ) ਦੀ ਨਿਗਰਾਨੀ ਅਧੀਨ ਐਸ.ਆਈ ਹਮਰਾਜ ਸਿੰਘ ਚੀਮਾ, ਮੁੱਖ ਅਫਸਰ ਥਾਣਾ ਦਾਖਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 122 ਮਿਤੀ 11.07.2025 ਅ/ਧ 125, 326 BNS & 25/27-54-59 Arms Act ਵਾਧਾ ਜੁਰਮ 109, 249, 3(5) BNS ਦਾਖਾ ਜਿਲ੍ਹਾ ਲੁਧਿਆਣਾ ਦਿਹਾਤੀ ਨੂੰ ਟਰੇਸ ਕਰਕੇ ਮੁੱਕਦਮਾ ਵਿੱਚ ਦੋਸੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਉਕਤ ਮੁਕੱਦਮਾ ਬਰਬਿਆਨ ਯਾਦਵਿੰਦਰ ਸਿੰਘ ਉਰਫ ਯਾਦੀ ਵਾਸੀ ਮੁਹੱਲਾ ਸੂਦਾਂ ਜਗਰਾਓ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਮੁਦਈ ਮੁਕੱਦਮਾਂ ਯਾਦਵਿੰਦਰ ਸਿੰਘ ਉਰਫ ਯਾਦੀ ਪੁੱਤਰ ਲੇਟ ਸ. ਮਲਕੀਤ ਸਿੰਘ ਵਾਸੀ ਪਿੰਡ ਬੱਦੋਵਾਲ ਥਾਣਾ ਦਾਖਾ ਜਿਲਾ ਲੁਧਿਆਣਾ ਦੇ ਘਰ ‘ਤੇ ਮਿਤੀ 9/10.07.2025 ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 1-30 ਏ.ਐਮ ਵਜੇ ਇੱਕ ਆਈ-20 ਕਾਰ ਜਿਸ ਵਿੱਚ ਚਾਰ ਨੋਜਵਾਨ ਆਏ ਜਿੰਨ੍ਹਾ ਨੇ ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ ਉਸਦੇ ਘਰ ਤੇ ਵਿਸਫੋਟਕ ਪਦਾਰਥ ਬੋਤਲ ਨੁਮਾ ਸੁੱਟਕੇ ਕਰੀਬ 6-7 ਫਾਇਰ ਕੀਤੇ ਤੇ ਘਟਨਾ ਦੀ ਵਡੀਓ ਗ੍ਰਾਫੀ ਆਪਣੇ ਫੋਨ ਵਿੱਚ ਕੀਤੀ। ਮੁਦਈ ਨੂੰ ਗਾਲਾ ਕੱਡਦੇ ਹੋਏ ਮੌਕਾ ਤੋਂ ਫਰਾਰ ਹੋ ਗਏ |
ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਦੌਰਾਨੇ ਤਫਤੀਸ਼ ਮੁੱਕਦਮਾ ਵਿੱਚ ਹੁਣ ਤੱਕ ਕੁੱਲ 12 ਦੋਸੀ ਨਾਮਜਦ ਕੀਤੇ ਗਏ ਜਿੰਨ੍ਹਾ ਵਿੱਚੋਂ ਇੱਕ ਸੂਟਰ ਹਰਸ਼ਪ੍ਰੀਤ ਸਿੰਘ ਭੁੱਲਰ, ਉਰਫ ਹਰਸ਼ ਪੁੱਤਰ ਸਾਹਿਬ ਸਿੰਘ ਵਾਸੀ ਮਕਾਨ ਨੰਬਰ 91-ਡੀ, ਗਲੀ ਨੰਬਰ 3, ਦੀਪ ਨਗਰ ਪਟਿਆਲਾ ਨੂੰ ਮਿਤੀ 18-7-25 ਨੂੰ ਗ੍ਰਿਫਤਾਰ ਕਰਕੇ ਦੋਸੀ ਪਾਸੋਂ ਵਾਰਦਾਤ ਕਰਨ ਸਮੇਂ ਵਰਤੀ ਕਾਰ ਆਈ-20 ਰੰਗ ਚਿੱਟਾ ਛੱਤ ਕਾਲੀ ਅਤੇ ਕਾਰ ਵਿੱਚੋਂ ਵਿਸਫੋਟਕ ਸਮੱਗਰੀ ਬ੍ਰਾਮਦ ਕੀਤੀ। ਮਿਤੀ 19-7-25 ਨੂੰ ਵਾਰਦਾਤ ਵਿੱਚ ਸਾਮਿਲ ਧਰੁਵ ਠਾਕੁਰ ਪੁੱਤਰ ਸਤਿੰਦਰ ਕੁਮਾਰ ਵਾਸੀ ਮਕਾਨ ਨੰਬਰ 10-ਜੇ, ਜਗਦੀਸ ਕਲੋਨੀ, ਪਟਿਆਲਾ ਅਤੇ ਏਕਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 47, ਲੇਨ ਨੰਬਰ 2,ਆਦਰਸ਼ ਕਲੋਨੀ, ਭਾਦਸੋ ਰੋਡ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਦੋਸੀਆਨ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਸਕਾਰਪਿਓ ਐਂਨ ਨੰਬਰ PB848088 ਰੰਗ ਕਾਲਾ ਬ੍ਰਾਮਦ ਕੀਤੀ ਗਈ।

ਮਿਤੀ 20-7-2025 ਨੂੰ ਮੁੱਖ ਸੂਟਰ ਰਿਆਜ ਦੇ ਸਾਥੀ ਜਿਸਨੇ ਦੋਸੀਆਨ ਨੂੰ ਵਾਰਦਾਤ ਕਰਨ ਤੋਂ ਬਾਅਦ ਰਹਿਣ ਲਈ ਪਨਾਂਹ ਦਵਾਈ ਗੁਰਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਪ੍ਰੀਤ ਸਿੰਘ ਬਰਾੜ ਵਾਸੀ ਨਿਹਾਲ ਸਿੰਘ ਵਾਲਾ ਮੋਗਾ, ਬਲਜਿੰਦਰ ਸਿੰਘ ਪੁੱਤਰ ਰੇਸਮ ਸਿੰਘ ਵਾਸ਼ੀ ਭੰਮਾ ਲੰਡਾ ਥਾਣਾ ਘੱਲ ਖੁਰਦ ਜਿਲ੍ਹਾ ਮੋਗਾਥ ਅਤੇ ਅਮਰੀਕ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਫਿਰੋਜਪੁਰ ਨੂੰ ਹਸਬ ਜਾਫਤਾ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸੀਆਨ ਪਾਸੋਂ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਦੋਸੀਆਨ ਦੇ ਬਾਕੀ ਰਹਿੰਦੇ ਤਿੰਨ ਸੂਟਰਾ ਅਤੇ ਬਾਕੀ ਰਹਿੰਦੇ ਤਿੰਨ ਹੋਰ ਦੋਸੀਆਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਅਸਲਾ ਬ੍ਰਾਮਦ ਕਰਵਾਇਆ ਜਾਵੇਗਾ। ਐਸ.ਐਸ.ਪੀ ਸਾਹਿਬ ਵੱਲੋਂ ਇਹ ਵੀ ਕਿਹਾ ਕਿ ਲੁਧਿਆਣਾ(ਦਿਹਾਤੀ) ਪੁਲਿਸ ਅਪਰਾਧ ਖਿਲਾਫ ਅਜਿਹੀ ਕਾਰਵਾਈ ਕਰਦੀ ਰਹੇਗੀ। ਅਪਰਾਧੀਆਂ ਵੱਲੋਂ ਕੀਤੇ ਜਾਣ ਵਾਲੇ ਅਜਿਹੇ ਕਰਾਈਮ ਦੀ ਰੋਕਥਾਮ ਲਈ ਅਤੇ ਅਪਰਾਧੀਆਂ ਨੂੰ ਸਬਕ ਸਿਖਾਉਣ ਲਈ ਹਮੇਸ਼ਾ ਤੱਤਪਰ ਰਹੇਗੀ ਅਤੇ ਅਪਰਾਧ ਮੁਕਤ ਸਮਾਜ ਦੇਣ ਲਈ ਵਚਨਬੱਧ ਹੈ।
ਗ੍ਰਿਫਤਾਰ ਦੋਸ਼ੀ
1) ਹਰਸ਼ਪ੍ਰੀਤ ਸਿੰਘ ਭੁੱਲਰ ਉਰਫ ਹਰਸ ਪੁੱਤਰ ਸਾਹਿਬ ਸਿੰਘ ਵਾਸੀ ਮਕਾਨ ਨੰ 91-ਡੀ, ਗਲੀ ਨੰ 3, ਦੀਪ ਨਗਰ ਪਟਿਆਲਾ 2) ਏਕਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 47, ਲੇਨ ਨੰਬਰ 2,ਆਦਰਸ਼ ਕਲੋਨੀ, ਭਾਦਸੋ ਰੋਡ ਪਟਿਆਲਾ
3) ਧਰੁਵ ਠਾਕੁਰ ਪੁੱਤਰ ਸਤਿੰਦਰ ਕੁਮਾਰ ਵਾਸੀ ਮਕਾਨ ਨੰਬਰ 10-ਜੇ, ਜਗਦੀਸ਼ ਕਲੋਨੀ, ਪਟਿਆਲਾ
4) ਗੁਰਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਪ੍ਰੀਤ ਸਿੰਘ ਬਰਾੜ ਵਾਸੀ ਨਿਹਾਲ ਸਿੰਘ ਵਾਲਾ ਮੋਗਾ।
5) ਬਲਜਿੰਦਰ ਸਿੰਘ ਪੁੱਤਰ ਰੇਸਮ ਸਿੰਘ ਵਾਸ਼ੀ ਭੰਮਾ ਲੰਡਾ ਥਾਣਾ ਘੱਲ ਖੁਰਦ ਜਿਲ੍ਹਾ ਮੋਗਾ।
6) ਅਮਰੀਕ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਫਿਰੋਜਪੁਰ
ਬ੍ਰਾਮਦਗੀ :-
1.ਵਾਰਦਾਤ ਵਿੱਚ ਵਰਤੀ ਗਈ ਕਾਰ i-20 ਬਿਨਾ ਨੰਬਰੀ ਰੰਗ ਚਿੱਟਾ ਛੱਤ ਕਾਲੀ
2.ਕਾਰ ਵਿੱਚੋ ਤਿੰਨ ਕੱਚ ਦੇ ਪਉਏ ਜਿੰਨ੍ਹਾਂ ਦੇ ਢੱਕਣਾ ਵਿੱਚ ਗਲੀ ਕੱਢਕੇ ਹਰੇਕ ਵਿੱਚ ਇੱਕ-ਇੱਕ ਕੱਪੜੇ ਦੀ ਬੱਤੀ ਪਾਈ ਹੋਈ ਅਤੇ ਇੱਕ ਪਲਾਸਿਟਕ ਦੀ ਬੋਤਲ ਵਿੱਚ ਪੰਟਰੋਲ ਜੋ ਕਿ ਕੱਪੜੇ ਦੇ ਥੈਲੇ ਸਮੇਤ ਬ੍ਰਾਮਦ ਕੀਤੇ।
3.ਕਾਰ ਸਕਾਰਪਿਓ-N ਰੰਗ ਕਾਲਾ ਨੰਬਰ PB848088 ਮਿਤੀ 19-7-2025 ਨੂੰ ਬ੍ਰਾਮਦ ਕੀਤੀ।
