ਗੁਰਦਾਸਪੁਰ ‘ਚ ਹੈਰੋਇਨ ਦੇ 6 ਪੈਕਟ ਬਰਾਮਦ: ਬੈਟਰੀ ਦੇ ਖੋਲ ‘ਚ ਲੁਕੋ ਕੇ ਜ਼ਮੀਨ ‘ਚ ਦੱਬੀ ਹੋਈ ਸੀ ਹੈਰੋਇਨ

  • BSF ਦੇ ਜਵਾਨਾਂ ਨੇ ਜ਼ਮੀਨ ‘ਚੋਂ ਖੋਦਾਈ ਕਰਕੇ ਕੱਢੇ ਬਾਹਰ
  • ਬੈਟਰੀ ਦੇ ਅੰਦਰ ਲੁਕੇ ਹੋਏ ਸਨ

ਗੁਰਦਾਸਪੁਰ, 30 ਅਗਸਤ 2023 – ਪੰਜਾਬ ਦੇ ਗੁਰਦਾਸਪੁਰ ‘ਚ ਕਮਾਲਪੁਰ ਜੱਟਾਂ ਚੌਕੀ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਨੇ ਜ਼ਮੀਨ ‘ਚ ਹੇਠਾਂ ਦੱਬ ਕੇ ਬੈਟਰੀ ਦੇ ਇੱਕ ਖੋਲ ‘ਚ ਲੁਕੋਈ ਹੋਈ ਹੈਰੋਇਨ ਦੇ 6 ਪੈਕੇਟ ਬਰਾਮਦ ਕੀਤੇ ਹਨ।

ਜਾਣਕਾਰੀ ਅਨੁਸਾਰ ਬੀਐਸਐਫ ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਤਸਕਰਾਂ ਨੇ ਇਲਾਕੇ ਵਿੱਚ ਜ਼ਮੀਨ ਵਿੱਚ ਨਸ਼ਾ ਛੁਪਾ ਕੇ ਰੱਖਿਆ ਹੋਇਆ ਹੈ। ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਪਿੰਡ-ਦੋਸਤਪੁਰ ਨੇੜੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਅਭਿਆਨ ਦੌਰਾਨ ਬੀ.ਐਸ.ਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਪੀ ਨੰਬਰ 30/5 ਨੇੜੇ 6 ਪੈਕਟ ਹੈਰੋਇਨ ਅਤੇ ਕਰੀਬ 70 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥਾਂ ਨੂੰ 12 ਵੋਲਟ ਦੀ ਬੈਟਰੀ ਦੇ ਅੰਦਰ ਰੱਖ ਕੇ ਜ਼ਮੀਨ ਦੇ ਹੇਠਾਂ ਲੁਕੋਇਆ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਟਵਾਰੀਆਂ ..ਕਾਨੂੰਨਗੋਆਂ ਅਤੇ ਡੀਸੀ ਦਫ਼ਤਰ ਕਰਮਚਾਰੀਆਂ ਨੂੰ CM ਮਾਨ ਦੀ ਚੇਤਾਵਨੀ, ਪੜ੍ਹੋ ਕੀ ਕਿਹਾ ?

ਖੰਨਾ ‘ਚ 65 ਸਾਲਾ ਖਤ+ਰਨਾਕ ਅਪਰਾਧੀ ਗ੍ਰਿਫਤਾਰ: 4 ਸੂਬਿਆਂ ਵਿੱਚ 70 ਕੇਸ ਦਰਜ