ਹੁਸ਼ਿਆਰਪੁਰ, 22 ਮਈ 2022 – ਹੁਸ਼ਿਆਰਪੁਰ ‘ਚ ਗੜ੍ਹਦੀਵਾਲਾ ਦੇ ਪਿੰਡ ਬੈਰਾਮਪੁਰ ਚੰਬੋਵਾਲ ‘ਚ ਕੱਚਾ ਸੜਕ ਦੇ ਕੋਲ ਸਥਿਤ ਇੱਕ ਬੋਰਵੈੱਲ ਵਿੱਚ ਛੇ ਸਾਲ ਦਾ ਬੱਚਾ ਡਿੱਗ ਗਿਆ। ਗੁਆਂਢੀਆਂ ਨੇ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਉਕਤ ਬੱਚਾ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹਾ ਹੈ। ਇਲਾਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੀ ਉੱਥੇ ਪੁੱਜੇ। ਪ੍ਰਸ਼ਾਸਨ ਨੇ ਵੀ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ।
ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਏਰੀਆ ‘ਚ ਪੈਂਦੇ ਪਿੰਡ ਬੈਰਮਪੁਰ ਵਿਖੇ ਡੂੰਘੇ ਬੋਰਵੈੱਲ ‘ਚ ਡਿੱਗੇ 6 ਸਾਲਾਂ ਮਾਸੂਮ ਬੱਚੇ ਰਿਤਿਕ ਰੌਸ਼ਨ ਨੂੰ ਬਚਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਬੋਰਵੈੱਲ ‘ਚ ਭੇਜੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਰਿਤਿਕ ਰੌਸ਼ਨ ਇਸ ਵੇਲੇ ਸੁਰੱਖਿਅਤ ਹੈ। ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਵੀ ਜਲਦ ਮੌਕੇ ’ਤੇ ਪਹੁੰਚ ਰਹੀਆਂ ਹਨ। ਉਧਰ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੀ ਮੌਕੇ ’ਤੇ ਪਹੁੰਚੇ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਖਿਆਲਾ ‘ਚ 6 ਸਾਲਾ ਮਜ਼ਦੂਰ ਦਾ ਲੜਕਾ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ। ਉਹ ਕੁੱਤੇ ਦੇ ਡਰੋਂ ਬੋਰਵੈੱਲ ਦੇ ਮੋਰੀ ‘ਤੇ ਚੜ੍ਹ ਗਿਆ ਸੀ। ਇਸ ਦੌਰਾਨ ਉਹ ਅੰਦਰ ਡਿੱਗ ਗਿਆ।