ਰੂਸ ਦੀ ਜੇਲ੍ਹ ‘ਚ ਫਸੇ 6 ਨੌਜਵਾਨ ਪਰਤੇ ਭਾਰਤ, 5 ਨੌਜਵਾਨ ਪੰਜਾਬ ਅਤੇ ਇੱਕ ਹਰਿਆਣਾ ਦਾ

  • ਡੌਂਕੀ ਲਾ ਕੇ ਜਾਣਾ ਸੀ ਯੂਰਪ
  • ਇਨ੍ਹਾਂ ਵਿੱਚੋਂ 5 ਨੌਜਵਾਨ ਪੰਜਾਬ ਅਤੇ ਇੱਕ ਹਰਿਆਣਾ ਦਾ ਸੀ
  • ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਦਕਾ ਹੋਈ ਵਾਪਸੀ

ਸੁਲਤਾਨਪੁਰ ਲੋਧੀ, 27 ਦਸੰਬਰ 2023 – ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। ਰਾਜ ਸਭਾ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਅਤੇ ਹਰਿਆਣਾ ਦੇ ਕਰੀਬ 6 ਨੌਜਵਾਨਾਂ ਨੂੰ ਰੂਸ ਦੀ ਜੇਲ੍ਹ ਵਿੱਚੋਂ ਛੁਡਵਾ ਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਸੰਤ ਸੀਚੇਵਾਲ ਨੇ ਰੂਸ ਦੀ ਜੇਲ੍ਹ ਵਿੱਚ ਫਸੇ ਛੇ ਨੌਜਵਾਨਾਂ ਨੂੰ ਘਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਰੁਜ਼ਗਾਰ ਲਈ ਵਿਦੇਸ਼ਾਂ ਦਾ ਰੁਖ ਕਰਦੀ ਹੈ। ਜਿੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਸ ਕਾਰਨ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਸਾਰਾ ਪੈਸਾ ਬਰਬਾਦ ਹੋ ਰਿਹਾ ਹੈ। ਉਥੋਂ ਪਰਤੇ ਨੌਜਵਾਨਾਂ ਨੇ ਦੱਸਿਆ ਕਿ ਰੂਸ ਦੀਆਂ ਜੇਲ੍ਹਾਂ ਵਿੱਚ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਟਰੈਵਲ ਏਜੰਟ ਨੇ ਉਨ੍ਹਾਂ ਨੂੰ ਯੂਰਪ ਭੇਜਣ ਦੇ ਨਾਂ ‘ਤੇ ਠੱਗੀ ਮਾਰੀ।

ਸੰਤ ਸੀਚੇਵਾਲ ਨੇ ਮੀਡੀਆ ਨੂੰ ਦੱਸਿਆ ਕਿ ਸਾਰੇ ਨੌਜਵਾਨਾਂ ਦੇ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਆਪਣੇ ਬੱਚਿਆਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਉਸ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚ ਰਹੀ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ। ਫਿਰ ਸੰਤ ਸੀਚੇਵਾਲ ਨੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਕੁਝ ਦਿਨਾਂ ਬਾਅਦ ਰੂਸ ਦੀ ਜੇਲ੍ਹ ਤੋਂ ਛੇ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਕੁੱਲ 6 ਨੌਜਵਾਨ ਰੂਸ ਵਿੱਚ ਫਸੇ ਹੋਏ ਸਨ। ਇਨ੍ਹਾਂ ਵਿੱਚੋਂ 5 ਪੰਜਾਬ ਅਤੇ ਇੱਕ ਹਰਿਆਣਾ ਦਾ ਸੀ। ਇਨ੍ਹਾਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਪਿੰਡ ਸੋਹਾਣਾ, ਫਾਜ਼ਿਲਕਾ ਦੇ ਪਿੰਡ ਸੋਹਾਣਾ, ਗੁਰਮੀਤ ਸਿੰਘ ਵਾਸੀ ਕਪੂਰਥਲਾ, ਗੁਰਵੀਰ ਸਿੰਘ, ਹਰਜੀਤ ਸਿੰਘ ਵਾਸੀ ਗੁਰਦਾਸਪੁਰ, ਲਖਵੀਰ ਸਿੰਘ ਵਾਸੀ ਸ਼ਾਹਕੋਟ, ਜਲੰਧਰ ਅਤੇ ਰਾਹੁਲ ਵਾਸੀ ਕਰਨਾਲ ਹਰਿਆਣਾ ਵਜੋਂ ਹੋਈ ਹੈ। ਸਾਰੇ ਨੌਜਵਾਨਾਂ ਨੇ ਵਿਦੇਸ਼ ਜਾਣ ਲਈ ਗਲਤ ਰਾਹ ਨਾ ਚੁਣਨ ਦੀ ਅਪੀਲ ਕੀਤੀ ਹੈ।

ਪੀੜਤ ਨੌਜਵਾਨ ਨੇ ਦੱਸਿਆ ਕਿ ਮੁਲਜ਼ਮ ਟਰੈਵਲ ਏਜੰਟ ਨੇ ਸਾਰੇ ਨੌਜਵਾਨਾਂ ਤੋਂ 13-13 ਲੱਖ ਰੁਪਏ ਲਏ ਸਨ। ਮੁਲਜ਼ਮ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਯੂਰਪ ਭੇਜਣਾ ਸੀ। ਪਰ ਉਹ ਰੂਸ ਵਿਚ ਫਸ ਗਏ ਸੀ। ਪੀੜਤਾਂ ਨੂੰ ਬੇਲਾਰੂਸ ਤੋਂ ਪੁਰਤਗਾਲ ਦੇ ਰਸਤੇ ਜੰਗਲਾਂ ਰਾਹੀਂ ਪੈਦਲ ਯੂਰਪ ਵਿਚ ਦਾਖਲ ਹੋਣਾ ਸੀ।

ਸਾਰੇ ਨੌਜਵਾਨਾਂ ਨੇ ਡੌਂਕੀ ਲੈ ਕੇ ਵਿਦੇਸ਼ ਜਾਣ ਲਈ ਲਗਭਗ 13-13 ਲੱਖ ਰੁਪਏ ਦਿੱਤੇ ਸਨ। ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਫੌਜ ਨੇ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੀੜਤ ਪਰਿਵਾਰਾਂ ਨੇ 17 ਦਸੰਬਰ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ। ਸਾਰੇ ਨੌਜਵਾਨ 24 ਦਸੰਬਰ ਨੂੰ ਭਾਰਤ ਪਰਤ ਆਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

“ਮੈਂ ਆਪਣਾ ਮੇਜਰ ਧਿਆਨ ਚੰਦ ਖੇਲ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰ ਰਹੀ ਹਾਂ” – ਵਿਨੇਸ਼ ਫੋਗਾਟ

I.N.D.I.A ਗਠਜੋੜ ‘ਤੇ ਅਜੇ ਵੀ ਭੰਬਲਭੂਸਾ: ਵੜਿੰਗ ਨੇ ਕਿਹਾ – ਹਾਈਕਮਾਂਡ ਕਰੇਗੀ ਫੈਸਲਾ