ਚੰਡੀਗੜ੍ਹ, 2 ਜੂਨ 2024 – ਲੋਕ ਸਭਾ ਚੋਣਾਂ ਲਈ ਸੱਤਵੇਂ ਅਤੇ ਆਖਰੀ ਪੜਾਅ ਲਈ ਪੰਜਾਬ ਭਰ ਵਿੱਚ ਬੀਤੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਹੋਈ। ਇਸ ਦੌਰਾਨ ਪੰਜਾਬ ’ਚ ਵੋਟਿੰਗ ਖ਼ਤਮ ਹੋਣ ਤੱਕ 61.32 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਦੌਰਾਨ ਸਭ ਤੋਂ ਘੱਟ ਵੋਟਿੰਗ ਅੰਮ੍ਰਿਤਸਰ (54.02 ਫ਼ੀਸਦੀ) ‘ਚ ਜਦਕਿ ਸਭ ਤੋਂ ਵੱਧ ਵੋਟਿੰਗ ਬਠਿੰਡਾ (67.97 ਫ਼ੀਸਦੀ) ਦੇਖਣ ਨੂੰ ਮਿਲੀ। ਹੇਠਾਂ ਪੜ੍ਹੋ ਕਿਹੜੇ-ਕਿਹੜੇ ਹਲਕੇ ‘ਚ ਕਿੰਨੀ ਵੋਟਿੰਗ ਹੋਈ।
- ਅੰਮ੍ਰਿਤਸਰ ’ਚ 54.02 ਫ਼ੀਸਦੀ
- ਅਨੰਦਪੁਰ ਸਾਹਿਬ ’ਚ 60.02 ਫੀਸਦੀ
- ਬਠਿੰਡਾ ’ਚ 67.97 ਫੀਸਦੀ
- ਫਰੀਦਕੋਟ ’ਚ 60.78 ਫੀਸਦੀ
- ਫਤਹਿਗੜ੍ਹ ਸਾਹਿਬ ’ਚ 61.18 ਫੀਸਦੀ
- ਫਿਰੋਜ਼ਪੁਰ ’ਚ 65.95 ਫੀਸਦੀ
- ਗੁਰਦਾਸਪੁਰ ’ਚ 64.66 ਫੀਸਦੀ
- ਹੁਸ਼ਿਆਰਪੁਰ ’ਚ 58.10 ਫੀਸਦੀ
- ਜਲੰਧਰ ’ਚ 59.07 ਫੀਸਦੀ
- ਖਡੂਰ ਸਾਹਿਬ ’ਚ 61.60 ਫੀਸਦੀ
- ਲੁਧਿਆਣਾ ’ਚ 57.18 ਫੀਸਦੀ
- ਪਟਿਆਲਾ ’ਚ 62.41 ਫੀਸਦੀ
- ਸੰਗਰੂਰ ’ਚ 64.43 ਫੀਸਦੀ