ਚੰਡੀਗੜ੍ਹ, 4 ਮਈ 2024 – ਚੰਡੀਗੜ੍ਹ ਪੁਲਿਸ ਨੇ ਸੈਕਟਰ 17 ਥਾਣੇ ਵਿੱਚ ਇਮੀਗ੍ਰੇਸ਼ਨ ਕੰਪਨੀ ਬੀ ਬੀ ਕਾਉਂਸਿਲ ਸੈਕਟਰ 17 ਚੰਡੀਗੜ੍ਹ ਤੇ 7 ਲੱਖ 540 ਰੁਪਏ ਦੀ ਠੱਗੀ ਦਾ ਪਰਚਾ ਦਰਜ਼ ਕੀਤਾ ਹੈ। ਇਹ ਕਾਰਵਾਈ ਪਿੰਡ ਸੁਲਤਾਨਪੁਰ ਜ਼ਿਲ੍ਹਾ ਕਪੂਰਥਲਾ ਦੇ ਅਮਰੀਕ ਸਿੰਘ ਦੀ ਸ਼ਿਕਾਇਤ ਤੇ ਹੋਈ ਹੈ।
ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਕਨਾਡਾ ਵਿਖੇ ਪੜ੍ਹਾਈ ਦਾ ਵੀਜ਼ਾ ਦੇ ਕੇ ਭੇਜਣ ਲਈ ਉਕਤ ਕੰਪਨੀ ਦੇ ਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਰਾੜ ਨੇ ਉਕਤ ਰਕਮ ਲਈ ਸੀ । ਪਰ ਨਾ ਤਾ ਉਨ੍ਹਾਂ ਦੇ ਪੈਸੇ ਵਾਪਿਸ ਕੀਤੇ ਤੇ ਨਾ ਹੀ ਉਨ੍ਹਾਂ ਦੇ ਪੁੱਤਰ ਨੂੰ ਕਨਾਡਾ ਭੇਜਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।