ਜਲੰਧਰ, 25 ਮਾਰਚ 2024 – ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਕਰਤਾਰਪੁਰ ਨੇੜੇ ਜਲੰਧਰ ਨੰਬਰ ਦੀ ਐਕਟਿਵਾ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਐਕਟਿਵਾ ‘ਚ ਜਾ ਰਹੀ 7 ਸਾਲਾ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੈ। ਘਟਨਾ ਵਿੱਚ ਲੜਕੀ ਦੀ ਮਾਂ ਅਤੇ ਉਸ ਦਾ ਇੱਕ ਭਰਾ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੌਰਾਨ ਪੁਲੀਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਪੂਰਾ ਪਰਿਵਾਰ ਐਕਟਿਵਾ ‘ਤੇ ਪਿੰਡ ਕਾਹਲਵਾਂ ਤੋਂ ਕਰਤਾਰਪੁਰ ਵੱਲ ਜਾ ਰਿਹਾ ਸੀ। ਮ੍ਰਿਤਕ ਲੜਕੀ ਦੀ ਪਛਾਣ ਸਹਿਜਜੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮਾਂ ਬਲਵੀਰ ਕੌਰ ਅਤੇ ਛੋਟੇ ਭਰਾ 5 ਸਾਲਾ ਸੁਖਜੀਤ ਸਿੰਘ ਵਾਸੀ ਧਨੋਵਾਲੀ, ਰਾਮਾਂ ਮੰਡੀ ਦੇ ਬਿਆਨ ਦਰਜ ਕਰ ਲਏ ਹਨ। ਜਿਸ ਤੋਂ ਬਾਅਦ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਸ ਆਪਣੇ ਮਾਤਾ ਪਿਤਾ ਨਾਲ ਸਕੂਟੀ ਤੇ ਸਵਾਰ ਕਰੀਬ 7 ਸਾਲਾਂ ਬੱਚੀ ਦੇ ਸਿਰ ਉਤੋਂ ਟਰਾਲਾ ਲੰਘ ਜਾਣ ਕਾਰਨ ਉਸ ਦੀ ਖੋਪੜੀ ਦੇ ਟੁਕੜੇ ਹੋ ਗਏ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਉਥੇ ਹੀ ਸਕੂਟੀ ਚਾਲਕ, ਇਕ ਔਰਤ ਅਤੇ ਇਕ ਹੋਰ ਬੱਚੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ।
ਥਾਣਾ ਕਰਤਾਰਪੁਰ ਦੇ ਐਸਐਚਓ ਸੁਖਪਾਲ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਲੜਕੀ ਮਰ ਚੁੱਕੀ ਸੀ। ਇਹ ਹਾਦਸਾ ਕਰਤਾਰਪੁਰ ਦੇ ਪਿੰਡ ਕਾਹਲਵਾਂ ਦੇ ਨਾਲ ਲੱਗਦੇ ਸਰਾਏ ਖਾਸ ਪਿੰਡ ਕੋਲ ਹਾਈਵੇਅ ‘ਤੇ ਵਾਪਰਿਆ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਐਕਟਿਵਾ ‘ਤੇ ਜਾ ਰਹੇ ਪਰਿਵਾਰ ਨੂੰ 18 ਟਾਇਰਾਂ ਵਾਲੀ ਟਰਾਲੀ ਨੇ ਟੱਕਰ ਮਾਰ ਦਿੱਤੀ।