ਜਲੰਧਰ, 25 ਮਈ 2025 – ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅਗਲੇ ਅਤੇ ਪਿਛਲੇ ਸੰਬੰਧਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 8 ਕਿਲੋ ਹੈਰੋਇਨ, 2 ਗੈਰ-ਕਾਨੂੰਨੀ ਪਿਸਤੌਲ ਅਤੇ 3 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਸਾਰੀ ਬਰਾਮਦਗੀ, ਕੁਝ ਦਿਨ ਪਹਿਲਾਂ ਸ਼ਿਵਮ ਸੋਢੀ ਉਰਫ਼ ਸ਼ਿਵਾ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛਗਿੱਛ ਦੌਰਾਨ ਕੀਤੀ ਕਾਰਵਾਈ ਨਾਲ ਹੋਈ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਖੁਲਾਸਿਆਂ ਤੋਂ ਬਾਅਦ ਉਸ ਦੇ ਸਾਥੀ ਬਰਿੰਦਰ ਸਿੰਘ ਉਰਫ਼ ਬੱਬੂ ਨੂੰ ਫਗਵਾੜਾ ਤੋਂ 1 ਕਿਲੋ ਹੈਰੋਇਨ, 2 ਗੈਰ-ਕਾਨੂੰਨੀ .32 ਬੋਰ ਪਿਸਤੌਲਾਂ ਅਤੇ 6 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਕੁੱਲ ਬਰਾਮਦਗੀ: 13 ਕਿਲੋ ਹੈਰੋਇਨ, 2 ਗੈਰ-ਕਾਨੂੰਨੀ ਹਥਿਆਰ, 6 ਜ਼ਿੰਦਾ ਕਾਰਤੂਸ, 22,000 ਰੁਪਏ ਡਰੱਗ ਮਨੀ ਅਤੇ 3 ਲਗਜ਼ਰੀ ਕਾਰਾਂ
ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸ਼ਿਵਮ ਅਤੇ ਬਰਿੰਦਰ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
ਪੰਜਾਬ ਪੁਲਿਸ ਡਰੱਗ ਸਿੰਡੀਕੇਟਾਂ ਨੂੰ ਖਤਮ ਕਰਨ, ਗੈਰ-ਕਾਨੂੰਨੀ ਹਥਿਆਰਾ ਨੂੰ ਜ਼ਬਤ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।

