ਪੰਜਾਬ ‘ਚ ਏ ਐਸ ਐਂਡ ਕੰਪਨੀ ਦੇ 80 ਸ਼ਰਾਬ ਦੇ ਠੇਕੇ ਸੀਲ, ਪੜ੍ਹੋ ਕੀ ਹੈ ਮਾਮਲਾ

  • ਅਕਸ਼ੇ ਛਾਬੜਾ ‘ਤੇ ਨੇ ਨਸ਼ਾ ਤਸਕਰੀ ‘ਚ ਕਮਾਏ ਪੈਸੇ ਸ਼ਰਾਬ ਦੇ ਕਾਰੋਬਾਰ ‘ਚ ਲਾਉਣ ਦੇ ਦੋਸ਼, ਜਾਂਚ ਜਾਰੀ

ਚੰਡੀਗੜ੍ਹ, 20 ਜਨਵਰੀ 2023 – ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਚੱਲਦਿਆਂ ਅੱਜ ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਪੰਜਾਬ ਵਿੱਚ ਏ.ਐਸ.ਐਂਡ ਕੰਪਨੀ ਦੇ 80 ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ ਹਨ। ਦੋਸ਼ ਹਨ ਕੇ ਇਸ ਕੰਪਨੀ ਦੀ ਡਰੱਗ ਤਸਕਰੀ ਦੇ ਸਰਗਨਾ ਅਕਸ਼ੈ ਛਾਬੜਾ ਦੇ ਕਾਰੋਬਾਰ ਵਿਚ 25 ਫੀਸਦੀ ਹਿੱਸੇਦਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਛਾਬੜਾ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨੂੰ ਸ਼ਰਾਬ ਦੇ ਕਾਰੋਬਾਰ ‘ਚ ਲਗਾ ਰਿਹਾ ਸੀ।

ਅੱਜ ਤੜਕੇ ਚੰਡੀਗੜ੍ਹ ਤੋਂ ਲੁਧਿਆਣਾ ਪੁੱਜੀ ਐਨਸੀਬੀ ਟੀਮ ਨੇ ਇਸ ਗਰੁੱਪ ਦੇ ਠੇਕੇ ਸੀਲ ਕਰ ਦਿੱਤੇ ਹਨ। ਅਕਸ਼ੈ ਛਾਬੜਾ ਨੂੰ ਪੁਲਿਸ ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੋਂ ਫਰਾਰ ਹੁੰਦੇ ਹੋਏ ਗ੍ਰਿਫਤਾਰ ਕੀਤਾ ਸੀ। ਅਕਸ਼ੈ ਛਾਬੜਾ ਅਤੇ ਉਸ ਦਾ ਸਾਥੀ ਸੰਦੀਪ ਸਿੰਘ ਜਨਤਾ ਨਗਰ ਦੇ ਰਹਿਣ ਵਾਲੇ ਹਨ। ਅਕਸ਼ੈ ਛਾਬੜਾ ਇੱਕ ਵੱਡੇ ਸ਼ਰਾਬ ਕਾਰੋਬਾਰੀ ਦਾ ਪੁੱਤਰ ਹੈ। ਨਸ਼ਾ ਤਸਕਰ ਅਕਸ਼ੈ ਛਾਬੜਾ ਨੇ ਘਰ ਦੇ ਨਾਲ-ਨਾਲ ਉਸ ਨੇ ਕਈ ਪਲਾਟ ਵੀ ਖਰੀਦੇ ਸਨ। ਖਾਲੀ ਸਮਾਂ ਬਿਤਾਉਣ ਲਈ ਮੁਲਜ਼ਮ ਨੇ ਵੱਡਾ ਫਾਰਮ ਹਾਊਸ ਵੀ ਬਣਾਇਆ ਹੋਇਆ ਹੈ। ਡਰੱਗ ਮਨੀ ਨਾਲ ਛਾਬੜਾ ਨੇ ਕਥਿਤ ਤੌਰ ‘ਤੇ ਕਈ ਲਗਜ਼ਰੀ ਗੱਡੀਆਂ ਵੀ ਖਰੀਦੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਵਿੱਚ ਮੁਲਜ਼ਮਾਂ ਦੀ ਸ਼ਰਾਬ ਦੇ ਕਾਰੋਬਾਰ ਵਿੱਚ ਫੋਰਟਿਸ ਗਰੁੱਪ, ਗਿੱਲ ਗਰੁੱਪ ਅਤੇ ਢੋਲੇਵਾਲ ਗਰੁੱਪ ਦੀ 100 ਫੀਸਦੀ ਹਿੱਸੇਦਾਰੀ ਹੈ।

ਲੁਧਿਆਣਾ ਵਿੱਚ 15 ਨਵੰਬਰ 2022 ਨੂੰ ਐਨਸੀਬੀ (ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਦੀਪ ਸਿੰਘ ਉਰਫ਼ ਦੀਪੂ ਵੱਡੇ ਪੱਧਰ ’ਤੇ ਹੈਰੋਇਨ ਦੀ ਤਸਕਰੀ ਕਰਦਾ ਹੈ। ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਜਗਦੀਸ਼ ਨਗਰ ਫਲਾਈਓਵਰ ਤੋਂ 20.326 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਟੀਮ ਨੂੰ ਮੁਲਜ਼ਮਾਂ ਕੋਲੋਂ ਵਿਦੇਸ਼ੀ ਨਸ਼ੀਲੇ ਪਦਾਰਥ ਅਤੇ ਨਸ਼ੀਲੇ ਪਾਊਡਰ ਸਮੇਤ ਹੋਰ ਸਾਮਾਨ ਮਿਲਿਆ ਸੀ। ਸੰਦੀਪ ਨੇ ਪੁੱਛਗਿੱਛ ਦੌਰਾਨ ਸ਼ਰਾਬ ਕਾਰੋਬਾਰੀ ਅਕਸ਼ੈ ਛਾਬੜਾ ਦਾ ਨਾਂ ਲਿਆ ਸੀ। ਅਕਸ਼ੈ ਛਾਬੜਾ ਅਤੇ ਉਸ ਦੇ ਸਾਥੀ ਗੌਰਵ ਗੋਰਾ ਉਰਫ ਅਜੈ ਦੋਵਾਂ ਨੂੰ ਟੀਮ ਨੇ 24 ਨਵੰਬਰ 2022 ਨੂੰ ਜੈਪੁਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਦੋਵੇਂ ਮੁਲਜ਼ਮ ਸ਼ਾਰਜਾਹ ਭੱਜਣ ਦੀ ਤਿਆਰੀ ਕਰ ਰਹੇ ਸਨ। ਮੁਲਜ਼ਮਾਂ ਨੇ ਤਿੰਨ ਪ੍ਰਾਈਮ ਰੂਟਾਂ ਤਹਿਤ 1400 ਕਿਲੋ ਹੈਰੋਇਨ ਦੀ ਸਪਲਾਈ ਕਰਨੀ ਸੀ। ਜਿਸ ਵਿੱਚ ਮੁਦਰਾ ਪੋਰਟ ਗੁਜਾਰਾ, ਆਈ.ਸੀ.ਪੀ ਅਟਾਰੀ ਪੰਜਾਬ ਅਤੇ 250 ਕਿਲੋ ਹੈਰੋਇਨ ਜੰਮੂ-ਕਸ਼ਮੀਰ ਭੇਜੀ ਜਾਣੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚਿੱਟੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ

ਕੈਨੇਡਾ ਤੋਂ ਆਏ ਨੌਜਵਾਨ ਦੀ ਮਾਮੇ ਦੇ ਲੜਕੇ ਸਮੇਤ ਸੜਕ ਹਾਦਸੇ ‘ਚ ਮੌ+ਤ, ਮਾਮਲੇ ਦੇ ਲੜਕੇ ਨੇ ਵੀ ਜਾਣਾ ਸੀ ਆਸਟ੍ਰੇਲੀਆ