ਦੁੱਧ ਲੈਣ ਗਿਆ ਬੱਚਾ ਅਗਵਾ: ਫਿਲੌਰ ਸਟੇਸ਼ਨ ‘ਤੇ ਮਿਲਿਆ ਟੀ.ਟੀ. ਨੂੰ, ਮਾਸੂਮ ਨੇ ਦੱਸਿਆ 4 ਲੋਕ ਮੂੰਹ ਢੱਕ, ਬੋਰੀ ‘ਚ ਪਾ ਲੈ ਗਏ

ਲੁਧਿਆਣਾ, 18 ਦਸੰਬਰ 2022 – ਲੁਧਿਆਣਾ ‘ਚ 9 ਸਾਲਾ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਇਸਲਾਮ ਗੰਜ ਨੇੜੇ ਪੋਠੋਹਾਰ ਸਕੂਲ ਕੋਲ ਰਹਿੰਦਾ ਹੈ। ਉਹ ਘਰੋਂ ਦੁੱਧ ਲੈਣ ਗਿਆ ਸੀ। ਜਦੋਂ ਉਹ 10 ਵਜੇ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੀ ਮਾਤਾ ਤਾਰਾ ਮਨੀ ਨੇ ਭਾਲ ਸ਼ੁਰੂ ਕਰ ਦਿੱਤੀ।

ਦੇਰ ਸ਼ਾਮ ਇੱਕ ਟੀਟੀ ਅਤੇ ਆਰਪੀਐਫ ਸਟਾਫ ਬੱਚੇ ਨੂੰ ਫਿਲੌਰ ਸਟੇਸ਼ਨ ਤੋਂ ਲੁਧਿਆਣਾ ਜੀਆਰਪੀ ਸਟੇਸ਼ਨ ਲੈ ਗਿਆ। ਚਾਈਲਡ ਹੈਲਪ ਲਾਈਨ ਰਾਹੀਂ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਅਗਵਾ ਹੋਏ ਬੱਚੇ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ। ਪ੍ਰਦੀਪ ਨੇ ਦੱਸਿਆ ਕਿ ਉਹ ਘਰੋਂ ਦੁੱਧ ਲੈਣ ਗਿਆ ਸੀ। ਜਦੋਂ ਕਿਸੇ ਦੁਕਾਨ ’ਤੇ ਦੁੱਧ ਨਾ ਮਿਲਿਆ ਤਾਂ ਉਹ ਥੋੜ੍ਹਾ ਅੱਗੇ ਗਿਆ।

ਕੁਝ ਦੂਰੀ ‘ਤੇ 4 ਵਿਅਕਤੀ ਉਸ ਨੂੰ ਕੋਈ ਦਵਾਈ ਆਦਿ ਖੁਆ ਕੇ ਆਪਣੇ ਨਾਲ ਲੈ ਗਏ। ਪ੍ਰਦੀਪ ਅਨੁਸਾਰ ਚਾਰੇ ਮੁਲਜ਼ਮ ਉਸ ਨੂੰ ਆਟੋ ਵਿੱਚ ਬਿਠਾ ਕੇ ਲੈ ਗਏ। ਮੁਲਜ਼ਮ ਉਸ ਨੂੰ ਰੇਲਵੇ ਲਾਈਨ ’ਤੇ ਲੈ ਆਏ ਅਤੇ ਜ਼ਬਰਦਸਤੀ ਟਰੇਨ ’ਚ ਬਿਠਾ ਦਿੱਤਾ। ਉਸ ਨੇ ਬਦਮਾਸ਼ਾਂ ਤੋਂ ਬਚਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੀ ਬਾਂਹ ‘ਤੇ ਸੱਟ ਲੱਗ ਗਈ।

ਪ੍ਰਦੀਪ ਦੀ ਮਾਂ ਤਾਰਾ ਮਨੀ ਨੇ ਦੱਸਿਆ ਕਿ ਉਹ ਸੀਐਮਸੀ ਹਸਪਤਾਲ ਵਿੱਚ ਸਵੀਪਰ ਹੈ। ਬੱਚਾ ਗੁੰਮ ਹੋਣ ਕਾਰਨ ਸਾਰਾ ਦਿਨ ਉਹ ਚਿੰਤਤ ਰਹੀ। ਦੱਸ ਦੇਈਏ ਕਿ ਇਹ ਘਟਨਾ ਥਾਣਾ ਡਵੀਜ਼ਨ ਨੰਬਰ 2 ਦੇ ਇਲਾਕੇ ਦੀ ਹੈ ਪਰ ਲੜਕੀ ਦੀ ਮਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ।

ਪ੍ਰਦੀਪ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਨੇ ਉਸ ਨੂੰ ਬੋਰੀ ਵਿੱਚ ਪਾ ਲਿਆ ਸੀ, ਪਰ ਉਹ ਕਿਸੇ ਤਰੀਕੇ ਬਾਹਰ ਆ ਕੇ ਰੇਲ ਗੱਡੀ ਵਿੱਚੋਂ ਭੱਜ ਗਿਆ। ਫਿਲੌਰ ਸਟੇਸ਼ਨ ‘ਤੇ ਉਸਨੂੰ ਇੱਕ ਪੁਲਿਸ ਮੁਲਾਜ਼ਮ ਅਤੇ ਟੀਟੀ ਮਿਲਿਆ ਜਿਹਨਾਂ ਨੇ ਉਸਦੀ ਮਦਦ ਕੀਤੀ। ਉਨ੍ਹਾਂ ਲੋਕਾਂ ਦੀ ਮਦਦ ਨਾਲ ਉਹ ਵਾਪਸ ਲੁਧਿਆਣਾ ਆਉਣ ਵਿਚ ਕਾਮਯਾਬ ਹੋ ਗਿਆ।

ਫਿਲੌਰ ਸਟੇਸ਼ਨ ‘ਤੇ ਤਾਇਨਾਤ ਟੀ.ਟੀ.ਧਰਮਪਾਲ ਨੇ ਦੱਸਿਆ ਕਿ ਉਹ ਯਾਤਰੀਆਂ ਦੀਆਂ ਟਿਕਟਾਂ ਚੈੱਕ ਕਰ ਰਹੇ ਸਨ। ਇਸ ਦੌਰਾਨ ਉਸ ਦੀ ਨਜ਼ਰ ਟਰੇਨ ਕੋਲ ਖੜ੍ਹੇ ਬੱਚੇ ਪ੍ਰਦੀਪ ‘ਤੇ ਪਈ। ਜਦੋਂ ਉਨ੍ਹਾਂ ਨੇ ਪ੍ਰਦੀਪ ਨੂੰ ਪੁੱਛਿਆ ਕਿ ਉਹ ਇੱਥੇ ਕਿਵੇਂ ਪਹੁੰਚਿਆ ਤਾਂ ਉਸ ਨੇ ਦੱਸਿਆ ਕਿ ਉਹ ਘਰੋਂ ਦੁੱਧ ਲੈਣ ਗਿਆ ਸੀ। ਚਾਰ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ। ਕਿਸੇ ਤਰ੍ਹਾਂ ਉਹ ਟਰੇਨ ‘ਚ ਉਨ੍ਹਾਂ ਤੋਂ ਬਚ ਗਿਆ। ਬੱਚੇ ਅਨੁਸਾਰ ਉਸ ਦੀ ਬਾਂਹ ਅਤੇ ਪਿੱਠ ‘ਤੇ ਵੀ ਸੱਟਾਂ ਲੱਗੀਆਂ ਹਨ।

ਟੀਟੀ ਧਰਮਪਾਲ ਅਨੁਸਾਰ ਫਿਲੌਰ ਸਟੇਸ਼ਨ ‘ਤੇ ਬੱਚਾ ਮਿਲਣ ਦੀ ਸੂਚਨਾ ਫਿਰੋਜ਼ਪੁਰ ਡਵੀਜ਼ਨ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਬੱਚੇ ਦੀ ਮਾਂ ਨੂੰ ਲੁਧਿਆਣਾ ਜੀਆਰਪੀ ਸਟੇਸ਼ਨ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜਿਸ ਟੀਟੀ ਨੇ ਬੱਚੇ ਦੀ ਮਦਦ ਕੀਤੀ ਸੀ, ਉਹੀ ਟੀਟੀ ਹੈ ਜਿਸ ‘ਤੇ ਕੁਝ ਮਹੀਨੇ ਪਹਿਲਾਂ ਇੱਕ ਮਹਿਲਾ ਯਾਤਰੀ ਨੂੰ ਥੱਪੜ ਮਾਰਨ ਦਾ ਦੋਸ਼ ਲੱਗਾ ਸੀ। ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਸਟੇਸ਼ਨ ਤੋਂ ਫਿਲੌਰ ਭੇਜ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਅਮਰਿੰਦਰ ‘ਤੇ ਰਾਜਾ ਵੜਿੰਗ ਦਾ ਵਿਅੰਗ: ਕਿਹਾ ਰਜਵਾੜਾਸ਼ਾਹੀ ਕਾਰਨ ਪੰਜਾਬ ‘ਚ ਕਾਂਗਰਸ ਨੂੰ ਹੋਇਆ ਨੁਕਸਾਨ

Malindo ਏਅਰਲਾਈਨਜ਼ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਹੁਣ ਤਿੰਨ ਦੀ ਬਜਾਏ ਹਫ਼ਤੇ ਵਿੱਚ 4 ਦਿਨ ਭਰੇਗੀ ਉਡਾਣ