10 ਸਾਲ ਤੋਂ ਅਪਡੇਟ ਨਾ ਹੋਏ ਆਧਾਰ ਕਾਰਡ ਹੋਣਗੇ ਸਸਪੈਂਡ, ਸਰਕਾਰੀ ਸੇਵਾਵਾਂ ਦਾ ਨਹੀਂ ਮਿਲੇਗਾ ਲਾਭ

ਸ੍ਰੀ ਮੁਕਤਸਰ ਸਾਹਿਬ, 1 ਫਰਵਰੀ 2023 -ਯੂ.ਆਈ.ਡੀ.ਏ.ਆਈ. ਦੇ ਖੇਤਰੀ ਦਫ਼ਤਰ, ਚੰਡੀਗੜ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਅਧਾਰ ਓਪਰੇਟਰਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਲਈ ਵਰਕਸ਼ਾਪ ਲਗਾਈ ਗਈ।

ਵਰਕਸ਼ਾਪ ਦੌਰਾਨ ਅਧਾਰ ਕਾਰਡ ਨੂੰ ਨਵਿਆਉਣ, ਸੋਧ ਕਰਨ, ਨਵਾਂ ਅਧਾਰ ਕਾਰਡ ਬਨਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭ ਲੈਣ ਲਈ ਅਧਾਰ ਕਾਰਡ ਨੂੰ ਬੈਂਕ ਖਾਤੇ ਅਤੇ ਹੋਰ ਸੇਵਾਵਾਂ ਨਾਲ ਲਿੰਕ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਸਬੰਧੀ ਜਿ਼ਲ੍ਹਾ ਪੱਧਰੀ ਆਧਾਰ ਨਿਗਰਾਣ ਕਮੇਟੀ ਵਲੋਂ ਵੀ 31 ਜਨਵਰੀ 2023 ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ।

ਇਸ ਵਰਕਸ਼ਾਪ ਦੌਰਾਨ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਿਸ਼ਭ ਬਾਂਸਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੱਚੇ ਦੇ ਪੰਜ ਸਾਲ ਦੀ ਉਮਰ ਪੂਰੀ ਹੋਣ ਅਤੇ ਦੁਬਾਰਾ 15 ਸਾਲ ਦੀ ਉਮਰ ਪੂਰੀ ਹੋਣ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਧਾਰ ਕਾਰਡ ਅਪਡੇਟ ਕਰਵਾਉਣਾ ਲਾਜ਼ਮੀ ਹੈ।
ਉਹਨਾ ਅੱਗੇ ਦੱਸਿਆ ਕਿ ਜਿਹਨਾਂ ਨਾਗਰਿਕ ਦੇ ਪਿਛਲੇ 10 ਸਾਲ ਦੌਰਾਨ ਆਪਣੇ ਆਧਾਰ ਕਾਰਡ ਅਪਡੇਟ ਨਹੀਂ ਕਰਵਾਏ ਗਏ, ਉਹਨਾਂ ਦੇ ਆਧਾਰ ਕਾਰਡ ਮੁਲਤਵੀ ਹੋ ਜਾਣਗੇ ਅਤੇ ਸਰਕਾਰੀ ਸੇਵਾਵਾਂ ਲੈਣ ਵਿੱਚ ਉਹਨਾਂ ਨੂੰ ਪ੍ਰੇਸ਼ਾਨੀ ਪੇਸ਼ ਆ ਸਕਦੀ ਹੈ।

ਆਧਾਰ ਕਾਰਡ ਅਪਡੇਟ ਕਰਵਾਉਣ ਲਈ ਜਿ਼ਲ੍ਹੇ ਦੇ ਸੇਵਾ ਕੇਂਦਰ, ਮਾਨਤਾ ਪ੍ਰਾਪਤ ਬੈਂਕ, ਮੈਨ ਡਾਕਘਰ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

ਜੇਕਰ ਜਿ਼ਲ੍ਹੇ ਦੇ ਪਿੰਡ ਵਸਨੀਕ, ਮੁਹੱਲਾ ਨਿਵਾਸੀ ,ਸਕੂਲ ਜਾਂ ਕਾਲਜ ਜਾਂ ਵਿਦਿਅਕ ਸੰਸਥਾਵਾਂ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਕੈਂਪ ਲਗਵਾਉਣਾ ਚਾਹੁੰਦੇ ਹੋਣ ਤਾਂ ਉਹ ਨਿਵਿਆ ਕੰਪਨੀ ਦੇ ਸੁਖਵੀਰਪਾਲ ਮੋਬਾਇਲ ਨੰਬਰ 70092-262161 ਤੇ ਸੰਪਰਕ ਕਰ ਸਕਦੇ ਹਨ।
ਵਰਕਸ਼ਾਪ ਦੌਰਾਨ ਵਿਸ਼ਾਲ ਚੁੱਘ ਨੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ 30 ਲੱਖ ਪ੍ਰੋਫਾਰਮੇ ਭਰ ਕੇ ਰਾਸ਼ਟਰਪਤੀ ਨੂੰ ਭੇਜੇਗੀ – ਐਡਵੋਕੇਟ ਧਾਮੀ

ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ ਸੀ.ਡੀ.ਪੀ.ਓ.ਅਜਨਾਲਾ ਨੂੰ ਕੀਤਾ ਮੁਅੱਤਲ