ਸੰਗਰੂਰ ਸੀਟ ਲਈ ‘ਆਪ’ ਅੱਜ ਕਰੇਗੀ ਉਮੀਦਵਾਰ ਦਾ ਐਲਾਨ, ਪੜ੍ਹੋ ਕੌਣ-ਕੌਣ ਹਨ ਸੀਟ ਦੇ ਦਾਅਵੇਦਾਰ ?

  • ਲੋਕ ਸਭਾ ਉਪ ਚੋਣਾਂ ਲਈ ਨਾਮਜ਼ਦਗੀਆਂ ਕੱਲ੍ਹ ਤੋਂ ਸ਼ੁਰੂ ਹੋ ਜਾਣਗੀਆਂ

ਸੰਗਰੂਰ, 29 ਮਈ 2022 – ਆਮ ਆਦਮੀ ਪਾਰਟੀ (ਆਪ) ਅੱਜ ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਐਲਾਨ ਕਰੇਗੀ। ਇੱਥੋਂ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਟਿਕਟ ਦੀ ਦਾਅਵੇਦਾਰ ਹੈ। ਇਹ ਸੀਟ ਭਗਵੰਤ ਮਾਨ ਵੱਲੋਂ ਵਿਧਾਇਕ ਚੁਣੇ ਜਾਣ ਅਤੇ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਹੀ ਖਾਲੀ ਕਰ ਦਿੱਤੀ ਗਈ ਸੀ। ਸੰਗਰੂਰ ਸੀਟ ਲਈ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਲਕੇ ਸ਼ੁਰੂ ਹੋ ਜਾਣਗੀਆਂ। 23 ਨੂੰ ਵੋਟਾਂ ਪੈਣ ਤੋਂ ਬਾਅਦ 26 ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਸੰਗਰੂਰ ਸੀਟ ਨੂੰ ਲੈ ਕੇ ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ, ਮਾਨ ਦੇ ਸਾਥੀ ਕਾਮੇਡੀਅਨ ਕਰਮਜੀਤ ਅਨਮੋਲ ਅਤੇ ਇੱਕ ਆਈਪੀਐਸ ਅਧਿਕਾਰੀ ਦਾ ਨਾਮ ਚਰਚਾ ਵਿੱਚ ਹੈ। ਹਾਲਾਂਕਿ, ਕਿਸੇ ਨੇ ਵੀ ਸਿੱਧੇ ਤੌਰ ‘ਤੇ ਦਾਅਵਾ ਨਹੀਂ ਕੀਤਾ ਹੈ। ਸੰਗਰੂਰ ਵਿੱਚ ਸੀਐਮ ਭਗਵੰਤ ਮਾਨ ਦੀ ਭੈਣ ਨੂੰ ਲੋਕ ਸਭਾ ਉਮੀਦਵਾਰ ਬਣਾਉਣ ਲਈ ਪੋਸਟਰ ਵੀ ਲਾਏ ਗਏ ਹਨ।

ਸੰਗਰੂਰ ਲੋਕ ਸਭਾ ਸੀਟ ‘ਤੇ ਉਪ ਚੋਣ ਦੀ ਜਿੱਤ ‘ਆਪ’ ਲਈ ਅਹਿਮ ਹੈ। ਪੰਜਾਬ ਵਿੱਚ ਸਰਕਾਰ ਬਣਨ ਤੋਂ ਢਾਈ ਮਹੀਨੇ ਬਾਅਦ ਇਹ ਚੋਣਾਂ ਹੋਣਗੀਆਂ। ਅਜਿਹੇ ‘ਚ ਸਰਕਾਰ ਦੇ ਕੰਮ ‘ਤੇ ਮੋਹਰ ਲਗਾਉਣ ਲਈ ਇੱਥੇ ਜਿੱਤ ਜ਼ਰੂਰੀ ਹੈ। ਇਸ ਲਈ ਸੀਐਮ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਇੱਥੇ ਅਗਵਾਈ ਕਰਨਗੇ। ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ ਸੰਗਰੂਰ ਲੋਕ ਸਭਾ ਅਧੀਨ ਆਉਂਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

26 ਪੁਲਿਸ ਕਰਮੀਆਂ ਦੀਆਂ ਬਦਲੀਆਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ ਵਾਪਸ ਕੀਤੀ ਸੁਰੱਖਿਆ