ਮਲੇਰਕੋਟਲਾ, 31 ਜੁਲਾਈ 2022 – ਅੱਜ ਸਵੇਰੇ ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜੇ ਆਪਣੇ ਜਿੰਮ ਵਿਚ ਕਸਰਤ ਕਰ ਰਹੇ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਦੀ ਮੋਟਰਸਾਇਕਲ ਸਵਾਰ ਦੋ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਪਿਛੋਂ ਮੌਕੇ ਤੋਂ ਫਰਾਰ ਹੋ ਗਏ।
ਮਾਰਿਆ ਗਿਆ ਕੌਂਸਲਰ ਮੁਹੰਮਦ ਅਕਬਰ ਲੰਘੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਇਆ ਸੀ। ਕੁਝ ਸਮਾਂ ਪਹਿਲਾਂ ਅਕਬਰ ਦੇ ਵੱਡੇ ਭਰਾ ਮੁਹੰਮਦ ਅਨਵਰ ਰਾਣੀ ਪੈਲੇਸ ਦੀ ਵੀ ਦੋ ਮੋਟਰਸਾਇਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।