ਦਲਿਤਾਂ ਦੇ ਮੁੱਦੇ ਉਤੇ ਡਰਾਮੇਬਾਜ਼ੀ ਕਰ ਰਹੀ ਹੈ ‘ਆਪ ਸਰਕਾਰ’ : ਜਸਵੀਰ ਗੜ੍ਹੀ

  • 12 ਤਰ੍ਹਾਂ ਦੀ ਰਾਖਵਾਂਕਰਨ ਕੈਟਾਗਰੀ ਨੂੰ ਅਣਗੌਲਿਆ
  • 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਕਾਨਫਰੰਸ ਕਠਪੁਤਲੀਆਂ ਦਾ ਨਾਚ

ਚੰਡੀਗੜ੍ਹ, 22 ਅਗਸਤ 2022 – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਦਲਿਤ ਮੁੱਦਿਆਂ ਉਤੇ ਡਰਾਮੇਬਾਜ਼ੀ ਕਰਕੇ ਆਪਣੇ ਆਪ ਨੂੰ ਦਲਿਤ ਪੱਖੀ ਦਸ ਰਹੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦੀਆ ਪੋਸਟਾਂ ਵਿਚ ਐਸਸੀ ਬੀਸੀ ਭਾਈਚਾਰੇ ਲਈ ਰਾਖਵਾਂਕਰਨ ਸੰਵਿਧਾਨਕ ਹੱਕ ਹੈ। ਆਪਣੇ ਹੱਕਾਂ ਲਈ ਆਪਣੇ ਹੱਕਾਂ ਲਈ ਲਾਮਬੰਦ ਹੋ ਰਹੇ ਐਸਸੀ ਬੀਸੀ ਭਾਈਚਾਰੇ ਤੋਂ ਡਰਦੇ ਹੋਏ ‘ਆਪ’ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ‘ਆਪ’ ਸਰਕਾਰ ਦੇ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਨੇ ਜੋ ਸਰਕਾਰ ਨੂੰ ਦਲਿਤ ਪੱਖੀ ਹੋਣ ਦੇ ਦਾਅਵੇ ਕੀਤੇ ਹਨ ਉਹ ਸਭ ਡਰਾਮੇਬਾਜ਼ੀ ਹੈ। ਪ੍ਰੈਸ ਕਾਨਫਰੰਸ ਵਿਚ 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਖੋਖਲੀ ਬਿਆਨਬਾਜ਼ੀ ਕਠਪੁਤਲੀਆਂ ਦਾ ਨਾਚ ਸੀ। ਸ ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਲਿਤ ਵਿਧਾਇਕ ਤੇ ਕੈਬਨਟ ਮੰਤਰੀ ਲੀਪਾਪੋਤੀ ਕਰਨ ਵਾਲੀਆ ਕਠਪੁਤਲੀਆਂ ਹਨ। ਜੇਕਰ ਪੰਜਾਬ ਸਰਕਾਰ ਦਲਿਤ ਹਿਤੈਸ਼ੀ ਹੈ ਤਾਂ ਹਾਈਕੋਰਟ ਵਿੱਚ ਦਲਿਤਾਂ ਪਿਛੜੇ ਵਰਗਾਂ ਨੂੰ ਨਲਾਇਕ ਦਸਿਆ ਗਿਆ, ਓਦੋਂ ਕਿਉਂ ਨਹੀਂ ਬੋਲੇ। ਦਲਿਤ ਵਿਧਾਇਕ ਅੱਜ ਤਕ ਅਨਮੋਲ ਰਤਨ ਸਿੱਧੂ ਉਪਰ ਕੋਈ ਕਾਰਵਾਈ ਨਹੀਂ ਕਰਵਾ ਸਕੇ।

ਸਰਕਾਰ ਦੇ 150 ਤੋਂ ਜਿਆਦਾ ਦਿਨ ਬੀਤਣ ਦੇ ਬਾਅਦ ਵੀ ਅੱਜ ਤੱਕ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਹੀ ਲਗਿਆ। ਓਬੀਸੀ ਲਈ ਮੰਡਲ ਕਮਿਸ਼ਨ ਰਿਪੋਰਟ, ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀਆਂ ਦੀਆ ਡਿਗਰੀਆਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, 85ਵੀ ਸੋਧ, 10/10/2014 ਦਾ ਪੱਤਰ, ਦਲਿਤ ਡਿਪਟੀ ਮੁੱਖ ਮੰਤਰੀ, ਮਜ਼ਦੂਰਾਂ ਦੇ ਨਰਮੇ ਦੇ ਬਕਾਏ ਪੈਸੇ ਆਦਿ ਮੰਗਾਂ ਬਾਦਸਤੂਰ ਜਾਰੀ ਹਨ। ਬਸਪਾ ਪੰਜਾਬ ਪ੍ਰਧਾਨ ਨੇ 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਕਾਨਫਰੰਸ ਨੂੰ ਕਠਪੁਤਲੀਆਂ ਦੀ ਕਾਨਫਰੰਸ ਕਰਾਰ ਦਿੱਤਾ। ਪੰਜਾਬ ਦੀ ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਦੇਣ ਵੇਲੇ 12 ਕੈਟਾਗਰੀ ਨੂੰ ਅਣਗੌਲਿਆ ਹੈ ਜਿਸ ਤਹਿਤ ਮੌਜੂਦਾ ਓਬੀਸੀ ਲਈ 12% ਰਾਖਵਾਂਕਰਨ, ਜਨਰਲ ਵਰਗ ਦੇ ਗਰੀਬਾਂ ਲਈ 10%, ਸਪੋਰਟਸਮੈਨ ਕੋਟਾ 3% ਦਿਵਆਂਗ ਦਾ 4%, ਅਜ਼ਾਦੀ ਘੁਲਾਟੀਆਂ ਦਾ 1%, ਆਦਿ ਪ੍ਰਮੁੱਖ ਹਨ।

ਬਸਪਾ ਪੰਜਾਬ ਵਲੋਂ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਦਲਿਤ ਪਿਛੜਾ ਵਿਰੋਧੀ ਬੇਨਕਾਬ ਕਰਨ ਹਿਤ ਵੱਡੇ ਵੱਡੇ ਰੋਸ ਪ੍ਰਦਰਸ਼ਨ ਐਲਾਨ ਕੀਤੇ ਜਾ ਚੁੱਕੇ ਹਨ ਜਿਸ ਤਹਿਤ ਅੱਜ ਨਵਾਂਸ਼ਹਿਰ ਵਿਚ ਵੱਡਾ ਲੋਕ ਲਾਮਬੰਦੀ ਵਾਲਾ ਪ੍ਰਦਰਸ਼ਨ ਹੋਇਆ। ਅਗਸਤ 23 ਨੂੰ ਮਾਨਸਾ, 24ਮੋਗਾ, 25ਅੰਮ੍ਰਿਤਸਰ ਅਤੇ 26 ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ

ਪਾਕਿਸਤਾਨ ’ਚ ਸਿੱਖ ਲੜਕੀ ਨਾਲ ਨਿਕਾਹ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ- ਐਡਵੋਕੇਟ ਧਾਮੀ