ਕਪੂਰਥਲਾ, 24 ਸਤੰਬਰ 2022 – ਜਲੰਧਰ ‘ਚ ਵਿਧਾਇਕ ਅਤੇ ਪੁਲਸ ਅਧਿਕਾਰੀ ਦਾ ਝਗੜਾ ਅਜੇ ਠੰਡਾ ਨਹੀਂ ਹੋਇਆ ਕਿ ਕਪੂਰਥਲਾ ‘ਚ ‘ਆਪ’ ਨੇਤਾ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਪੁਲਸ ਵਿਚਾਲੇ ਝਗੜੇ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਸਦਾਰ ਬਾਜ਼ਾਰ ‘ਚ ਇਕ ਸੁਨਿਆਰੇ ਦੀ ਦੁਕਾਨ ‘ਤੇ ਪੁਲਸ ਵਿਭਾਗ ਥਾਣਾ ਡਵੀਜ਼ਨ ਨੰਬਰ-1 ਟੀਮ ਨੇ ਛਾਪਾ ਮਾਰਿਆ, ਜਿੱਥੇ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਮਾਮਲੇ ਵਿੱਚ ਇੱਕ ਚੋਰ ਨੂੰ ਫੜਿਆ ਸੀ, ਜਿਸ ਨੇ ਖੁਲਾਸਾ ਕੀਤਾ ਸੀ ਕਿ ਉਸਨੇ ਕੁਝ ਦਿਨ ਪਹਿਲਾਂ ਉਕਤ ਦੁਕਾਨਦਾਰ ਨੂੰ ਚੋਰੀ ਦਾ ਸੋਨਾ ਵੇਚਿਆ ਸੀ। ਜਿਸ ਕਾਰਨ ਪੁਲਿਸ ਉਕਤ ਦੁਕਾਨ ਦੀ ਤਲਾਸ਼ੀ ਲੈਣ ਆਈ ਸੀ।
ਪਰ ਉਕਤ ਦੁਕਾਨਦਾਰ ਕਪੂਰਥਲਾ ਤੋਂ ਹਲਕਾ ਇੰਚਾਰਜ ਮੰਜੂ ਰਾਣਾ ਦਾ ਨਜ਼ਦੀਕੀ ਸੀ, ਜਿਸ ਕਾਰਨ ਮੰਜੂ ਰਾਣਾ ਉਕਤ ਦੁਕਾਨ ‘ਤੇ ਪਹੁੰਚੀ ਅਤੇ ਪੁਲਸ ਟੀਮ ਨੂੰ ਦੁਕਾਨ ਦੀ ਤਲਾਸ਼ੀ ਲੈਣ ਤੋਂ ਰੋਕ ਦਿੱਤਾ ਅਤੇ ਜਿੱਥੇ ਪੁਲਸ ਪਾਰਟੀ ਅਤੇ ‘ਆਪ’ ਐੱਸ. ਹਲਕਾ ਇੰਚਾਰਜ ਦਰਮਿਆਨ ਜ਼ਬਰਦਸਤ ਝੜਪ ਹੋ ਗਈ।
ਪੁਲਿਸ ਨੂੰ ਵਾਰ-ਵਾਰ ਕੇਹਨ ‘ਤੇ ਵੀ ਮੰਜੂ ਰਾਣਾ ਨਾ ਟਲੀ ਅਤੇ ਸਖ਼ਤ ਲਹਿਜੇ ‘ਚ ਪੁਲਿਸ ਨੂੰ ਧਮਕੀਆਂ ਦਿੱਤੀਆਂ, ਜਦਕਿ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਜਾਂਚ ਲਈ ਲੋੜੀਂਦੇ ਦਸਤਾਵੇਜ਼ ਹਨ ਪਰ ‘ਆਪ’ ਆਗੂ ਨੇ ਨਹੀਂ ਸੁਣੀ ਅਤੇ ਉਕਤ ਦੁਕਾਨ ਬੰਦ ਕਰਕੇ ਦੁਕਾਨਦਾਰ ਨੂੰ ਘਰ ਭੇਜ ਦਿੱਤਾ ਗਿਆ ਅਤੇ ਫਿਲਹਾਲ ਪੁਲਸ ਦੇ ਹੱਥ ਖਾਲੀ ਬੇਰੰਗ ਪਰਤ ਗਈ।