ਜਲੰਧਰ ‘ਚ ਆਪ ਨੂੰ ਝਟਕਾ: ਜਾਖੜ ਦੀ ਅਗਵਾਈ ਚ ਵੱਡੀ ਗਿਣਤੀ ‘ਚ ਸ਼ੀਤਲ ਅੰਗੁਰਾਲ ਦੇ ਨਾਲ ਆਏ ਆਪ ਆਗੂ ਭਾਜਪਾ ਸ਼ਾਮਲ

ਚੰਡੀਗੜ੍ਹ 2 ਮਈ 2024 – ਲੋਕ ਸਭਾ ਚੋਣਾਂ ਦੇ ਮੌਸਮ ਦੌਰਾਨ ਭਾਜਪਾ ਨੇ ਜਲੰਧਰ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ। ਚੰਡੀਗੜ੍ਹ ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਵੱਡੀ ਗਿਣਤੀ ਚ ਵਿਧਾਇਕ ਸ਼ੀਤਲ ਅੰਗੁਰਾਲ ਦੇ ਨਾਲ ਆਏ ਆਮ ਆਦਮੀ ਪਾਰਟੀ ਨਾਲ ਸੰਬੰਧਤ ਆਗੂਆਂ ਨੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਵਾਲਾ ਪਟਕਾ ਪਹਿਨ ਲਿਆ।

ਇਸ ਮੌਕੇ ਭਾਜਪਾ ਨੇਤਾ ਤੇ ਗੁਜਰਾਤ ਦੇ ਸਾਬਕਾ ਮੁੱਖਮੰਤਰੀ ਵਿਜੈ ਰੁਪਣੀ, ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਤੇ ਬੀਬੀ ਕਰਮਜੀਤ ਕੌਰ ਨੇ ਭਾਜਪਾ ਸ਼ਾਮਲ ਹੋਣ ਆਏ ਆਗੂਆਂ ਦਾ ਜ਼ੋਰਦਾਰ ਸਵਾਗਤ ਕੀਤਾ।

ਇਸ ਮੌਕੇ ਵਿਨੀਤ ਧੀਰ ਕੌਂਸਲਰ ਆਪ (ਜਾਇੰਟ ਸੈਕਟਰੀ ਪੰਜਾਬ ਚ ਟਰੇਡ ਵਿੰਗ), ਵਿਕਾਸ ਗੁਪਤਾ, ਅਮਿਤ ਲੁਧਰਾ, ਧੀਰਜ ਭਗਤ, ਅਯੂਬ ਦੁੱਗਲ, ਕੁਲਵੰਤ ਸਿੰਘ ਨਿਹੰਗ (ਇੰਚਾਰਜ ਸ਼੍ਰੋਮਣੀ ਅਕਾਲੀ ਦਲ), ਐਡਵੋਕੇਟ ਪ੍ਰਭਜੋਤ ਸਿੰਘ (ਮੈਂਬਰ ਵਿਧਾਨ ਸਭਾ ਕਮੇਟੀ ਲੀਗਲ ਵਿੰਗ), ਕਾਰੀ ਮੁਹੰਮਦ ਇਕਰਾਮ, ਸੁਰੇਸ਼ ਖੁਰਾਣਾ (ਬਲਾਕ ਇੰਚਾਰਜ ਆਪ), ਗੋਲਡੀ ਭਗਤ, ਰਾਕੇਸ਼ ਭਗਤ, ਰਿਸ਼ੀ ਕਪੂਰ, ਮਨੋਜ ਵਡੇਰਾ, ਰਾਜੇਸ਼ ਅਰੋੜਾ, ਸਾਰੇ ਆਪ ਆਗੂ, ਸੂਰਜ (ਵਾਰਡ ਇੰਚਾਰਜ ਆਪ), ਰੋਜ਼ੀ ਅਰੋੜਾ, ਨੀਤਾ ਬਹਿਲ ਤੇ ਹੋਰਾਂ ਭਾਜਪਾ ਦੀਆਂ ਨੀਤੀਆਂ ਵਿੱਚ ਭਰੋਸਾ ਪ੍ਰਗਟਾਉਂਦੇ ਹੋਏ ਨਰਿੰਦਰ ਮੋਦੀ ਸਰਕਾਰ ਦੇ ਵਿਕਾਸ ਮੁਖੀ ਏਜੰਡੇ ਨੂੰ ਘਰ ਘਰ ਪਹੁੰਚਾਉਣ ਦਾ ਪ੍ਰਣ ਲਿਆ।

ਇਸ ਮੌਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਸੀਨੀਅਰ ਆਗੂਆਂ ਨੇ ਭਾਜਪਾ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੂੰ ਪਾਰਟੀ ਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੰਦੇ ਹੋਏ ਚੋਣਾਂ ਦੀ ਮੁਹਿੰਮ ਚ ਦਿਨ ਰਾਤ ਇੱਕ ਕਰਨ ਲਈ ਪ੍ਰੇਰਿਤ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

IPL ‘ਚ ਅੱਜ ਹੈਦਰਾਬਾਦ ਅਤੇ ਰਾਜਸਥਾਨ ‘ਚ ਹੋਵੇਗਾ ਮੁਕਾਬਲਾ

ਸਿੱਧੂ ਮੂਸੇਵਾਲਾ ਦੇ ਕਤਲ ਕੇਸ: ਮਾਨਸਾ ਅਦਾਲਤ ਵੱਲੋਂ ਸਾਰੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ