ਝੂਠੇ ਬਿਆਨਾਂ ਦੇ ਸਬੂਤ ਮੰਗਣ ‘ਤੇ ‘ਆਪ’ ਆਗੂ ਹੋ ਜਾਂਦੇ ਹਨ ਗਾਇਬ : ਜੀਵਨ ਗੁਪਤਾ

  • ਰਾਘਵ ਚੱਢਾ ਨੇ ਸੰਸਦ ‘ਚ ਝੂਠ ਬੋਲ ਕੇ ਸੰਸਦ ਅਤੇ ਦੇਸ਼ ਦੇ ਲੋਕਾਂ ਨੂੰ ਕੀਤਾ ਹੈ ਗੁੰਮਰਾਹ: ਜੀਵਨ ਗੁਪਤਾ

ਚੰਡੀਗੜ੍ਹ, 10 ਦਸੰਬਰ 2022 – ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਅੱਜ ਭਾਜਪਾ ਦੇ ਸੂਬਾਈ ਹੈੱਡਕੁਆਰਟਰ ਸੈਕਟਰ 37-ਏ ਚੰਡੀਗੜ੍ਹ ਵਿਖੇ ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਵੱਲੋਂ ਸੰਸਦ ਦੇ ਸੈਸ਼ਨ ਦੌਰਾਨ ਚੁੱਕੇ ਗਏ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਦੋਵਾਂ ਮੁਲਕਾਂ ਦੇ ਵਿਚਾਲੇ ਆਉਣ-ਜਾਣ ਵਾਸਤੇ ਬਣਾਈਆਂ ਕਾਨੂਨੀ ਔਪਚਾਰਿਤਾਵਾਂ ਨੂੰ ਸਮੱਸਿਆ ਦੱਸਦਿਆਂ ਸੰਸਦ ਵਿੱਚ ਮੁੱਦਾ ਚੁੱਕਣ ਦੇ ਜਵਾਬ ਵਿੱਚ ਕਿਹਾ ਕਿ ਇਨ੍ਹਾਂ ‘ਆਪ’ ਆਗੂਆਂ ਨੇ ਝੂਠ ਬੋਲਣ ਦੀ ਪੀਐਚਡੀ ਕੀਤੀ ਹੋਈ ਹੈ। ਇਹ ਲੋਕ ਝੂਠ ਬੋਲਣ ਵਿੱਚ ਕਿਸੇ ਵੀ ਹੱਦ ਤੱਕ ਜਾਣ ਤੋਂ ਨਹੀਂ ਝਿਜਕਦੇ। ਰਾਘਵ ਚੱਢਾ ਵਰਗੇ ਆਗੂ, ਜਿਨ੍ਹਾਂ ਨੂੰ ਦੋਵਾਂ ਮੁਲਕਾਂ ਵਿਚਾਲੇ ਆਵਾਜਾਹੀ ਦੀਆਂ ਕਾਨੂਨੀ ਔਪਚਾਰਿਕਤਾਵਾਂ ਬਾਰੇ ਸਹੀ ਜਾਣਕਾਰੀ ਨਹੀਂ ਹੈ, ਉਹ ਸੰਸਦ ਵਿਚ ਝੂਠ ਬੋਲ ਕੇ ਸੰਸਦ ਦੀ ਮਰਿਆਦਾ ਨੂੰ ਭੰਗ ਕਰਦੇ ਅਤੇ ਸੰਸਦ ਨੂੰ ਵੀ ਗੁੰਮਰਾਹ ਕਰਦੇ ਹਨ। ਜੀਵਨ ਗੁਪਤਾ ਨੇ ਰਾਘਵ ਚੱਢਾ ਨੂੰ ਸਲਾਹ ਦਿੱਤੀ ਕਿ ਸੰਸਦ ‘ਚ ਕੋਈ ਮੁੱਦਾ ਚੁੱਕਣ ‘ਤੋਂ ਪਹਿਲਾਂ ਘੱਟੋ-ਘੱਟ ਉਸ ਮੁੱਦੇ ਨਾਲ ਜੁੜੇ ਸਹੀ ਤੱਥ ਜ਼ਰੂਰ ਜਾਣ ਲੈਣ।

ਜੀਵਨ ਗੁਪਤਾ ਨੇ ਰਾਘਵ ਚੱਡਾ ਵੱਲੋਂ ਚੁੱਕੇ ਗਏ 20 ਡਾਲਰ ਲੈਣ ਦੇ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ 20 ਡਾਲਰ ਪਾਕਿਸਤਾਨ ਸਰਕਾਰ ਲੈਂਦੀ ਹੈ, ਭਾਰਤ ਸਰਕਾਰ ਕੋਈ ਫੀਸ ਨਹੀਂ ਲੈਂਦੀ ਸਗੋਂ ਮੁਫਤ ਭੇਜਦੀ ਹੈ।

ਜੀਵਨ ਗੁਪਤਾ ਨੇ ਰਾਘਵ ਚੱਢਾ, ਕੇਜਰੀਵਾਲ ਅਤੇ ਭਗਵੰਤ ਮਾਨ ਵਰਗੇ ‘ਆਪ’ ਆਗੂਆਂ ‘ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ਨੇ ਦਿੱਲੀ ਅਤੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਅਤੇ ਫਿਰ ਉਹੀ ਝੂਠ ਬੋਲ ਕੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਸਨ। ਪਰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀ ਜਨਤਾ ਨੇ ਝੂਠ ਦੇ ਇਨ੍ਹਾਂ ਡੱਡੂਆਂ ਦੀ ਸੱਚਾਈ ਨੂੰ ਚੰਗੀ ਤਰ੍ਹਾਂ ਜਾਣ ਗਏ ਸਨ, ਇਸ ਲਈ ਉਨ੍ਹਾਂ ਨੇ ਇਨ੍ਹਾਂ ਝੂਠ ਦੇ ਪੁਲੰਦੀਆਂ ਨੂੰ ਸੱਤਾ ਤੋਂ ਬਾਹਰ ਰੱਖ ਕੇ ਵਿਧਾਨ ਸਭਾ ਦੇ ਪਵਿੱਤਰ ਮੰਦਰ ਨੂੰ ਪਲੀਤ ਨਹੀਂ ਕਰਨ ਦਿੱਤਾ।

ਜੀਵਨ ਗੁਪਤਾ ਨੇ ਕਿਹਾ ਕਿ ਇਨ੍ਹਾਂ ‘ਆਪ’ ਆਗੂਆਂ ਦੀ ਹਾਲਤ ਇਹ ਹੈ ਕਿ ਇਹ ਝੂਠ ਬੋਲ ਕੇ ਜਨਤਾ ਨੂੰ ਮੂਰਖ ਬਣਾਉਂਦੇ ਹਨ ਅਤੇ ਜਦੋਂ ਉਹੀ ਜਨਤਾ ਉਸ ਝੂਠ ਦੇ ਸੱਚ ਦਾ ਸਬੂਤ ਮੰਗਦੀ ਹੈ ਤਾਂ ਇਹ ‘ਆਪ’ ਆਗੂ ਇਸ ਤਰ੍ਹਾਂ ਗਾਇਬ ਹੋ ਜਾਂਦੇ ਹਨ ਜਿਵੇਂ ਕਿਸੇ ਦੇ ਗਧੇ ਦੇ ਸਿਰ ਤੋਂ ਸਿੰਗ ਅਲੋਪ ਹੋ ਜਾਂਦੇ ਹਨ। ਰਾਘਵ ਚੱਢਾ, ਕੇਜਰੀਵਾਲ, ਭਗਵੰਤ ਮਾਨ ਅਤੇ ਹੋਰ ‘ਆਪ’ ਆਗੂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਆਪਣੀ ਛਾਤੀ ਠੋਕ-ਠੋਕ ਦੇ ਆਈਬੀ ਦੀ ਰਿਪੋਰਟ ਦੇ ਆਧਾਰ ’ਤੇ ਭਾਜਪਾ ਨੂੰ 20 ਤੋਂ ਘੱਟ ਸੀਟਾਂ ਦੇ ਕੇ ਦੋਵਾਂ ਸੂਬਿਆਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਵੱਡੇ-ਵੱਡੇ ਦਾਅਵੇ ਕਰਦੇ ਸਨ। ਪਰ ਜਦੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀ ਜਨਤਾ ਨੇ ਉਨ੍ਹਾਂ ਦੇ ਹੱਕ ਵਿੱਚ ਫਤਵਾ ਨਹੀਂ ਦਿੱਤਾ ਤਾਂ ਹੁਣ ਇਹ ਸਾਰੇ ਆਗੂ ਗਾਇਬ ਹੋ ਗਏ ਹਨ।

ਪੰਜਾਬ ਦੀ ਵਿਸਫੋਟਕ ਅਮਨ-ਕਾਨੂੰਨ ਦੀ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰਾਮ-ਭਰੋਸੇ ਛੱਡ ਕੇ ਦੂਜੇ ਸੂਬਿਆਂ ਦੇ ਸਿਆਸੀ ਦੌਰਿਆਂ ਦਾ ਆਨੰਦ ਮਾਣ ਰਹੇ ਹਨ। ਪੰਜਾਬ ਵਿੱਚ ਨਿੱਤ ਦਿਨ ਕਤਲ, ਫਿਰੌਤੀਆਂ, ਡਾਕੇ, ਲੁੱਟ-ਖੋਹ ਆਦਿ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੀਤੇ ਦਿਨੀ ਨਕੋਦਰ ਵਿੱਚ ਇੱਕ ਭਾਜਪਾ ਵਰਕਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰਾਂ, ਅਪਰਾਧੀਆਂ ਅਤੇ ਅਰਾਜਕ ਤੱਤਾਂ ਤੋਂ ਨਾ ਤਾਂ ਸਰਕਾਰ ਦਾ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਹੈ।

ਇੱਥੋਂ ਤੱਕ ਕਿ ਦੇਸ਼ ਵਿਰੋਧੀ ਤਾਕਤਾਂ ਪੁਲਿਸ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣ ਲਈ ਸਿੱਧੇ ਤੌਰ ‘ਤੇ ਚੁਣੌਤੀ ਦੇ ਰਹੀਆਂ ਹਨ, ਜਿਸ ਦਾ ਸਬੂਤ ਉਨ੍ਹਾਂ ਨੇ ਇੱਕ ਵਾਰ ਫਿਰ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਰਾਕੇਟ ਲਾਂਚਰ (ਆਰਪੀਜੀ) ਦਾਗ਼ਿਆ ਹੈ। ਭਾਵੇਂ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੰਜਾਬ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਾਲ ਮਈ ਦੇ ਮਹੀਨੇ ਮੋਹਾਲੀ ਸਥਿਤ ਪੰਜਾਬ ਪੁਲਸ ਦੇ ਖੁਫੀਆ ਵਿਭਾਗ ਦੀ ਇਮਾਰਤ ‘ਤੇ ਆਰਪੀਜੀ ਹਮਲਾ ਹੋਇਆ ਸੀ। ਇਸ ਦੌਰਾਨ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਉਸ ਸਮੇਂ ਇਮਾਰਤ ਦੇ ਸ਼ੀਸ਼ੇ ਵੀ ਟੁੱਟ ਗਏ ਸਨ।

ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਯੂਪੀ-ਬਿਹਾਰ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ, ਜਿੱਥੇ ਲੋਕ ਹਰ ਸਮੇਂ ਡਰ ਦੇ ਮਾਹੌਲ ਵਿੱਚ ਰਹਿੰਦੇ ਹਨ। ਹੁਣ ਤਾਂ ਪੰਜਾਬ ਦੇ ਲੋਕ ਵੀ ਆਪ ਆਗੂਆਂ ਨੂੰ ਵੋਟ ਦੇ ਕੇ ਪਛਤਾਉਣ ਲੱਗ ਪਏ ਹਨ ਅਤੇ ਕਹਿਣ ਲੱਗ ਪਏ ਹਨ ਕਿ ਸੂਬੇ ਦੀ ਸੱਤਾ ਕਿਹਨਾਂ ਮੂਰਖਾਂ ਦੀ ਫੌਜ ਨੂੰ ਸੌਂਪ ਦਿੱਤੀ ਹੈ।

What do you think?

Comments

Leave a Reply

Your email address will not be published. Required fields are marked *

Loading…

0

ਤਰਨਤਾਰਨ ਹਮਲਾ ਪੰਜਾਬ ਲਈ ਖ਼ਤਰੇ ਦੀ ਚੇਤਾਵਨੀ: ਰਾਜਾ ਵੜਿੰਗ

ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ ਕਾਬੂ