ਆਪ ਵਿਧਾਇਕ ਦਾ ਸਕਾ ਭਤੀਜਾ ਪਾਕਿਸਤਾਨੀ ਡ੍ਰੋਨ ਤੇ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੇ ਨਾਲ ਰੰਗੇ ਹੱਥੀ ਮੌਕੇ ਤੋਂ ਗ੍ਰਿਫ਼ਤਾਰ

ਖੇਮਕਰਨ, 19 ਨਵੰਬਰ 2023 – ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਦਾ ਸਕਾ ਭਤੀਜਾ ਬੀਤੀ ਰਾਤ ਪਾਕਿਸਤਾਨੀ ਡ੍ਰੋਨ ਤੇ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੇ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਥਾਣਾ ਖਾਲੜਾ ਦੇ ਅਧੀਨ ਪੈਂਦੇ ਪਿੰਡ ਨਾਰਲੀ ਦੀ ਡਿਫੈਂਸ ਡਰੇਨ ਤੋਂ ਰੰਗੇ ਹੱਥੀ ਉਸ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸੰਬੰਧੀ ਅਕਾਲੀ ਦਲ ਦੇ ਫੇਸਬੁੱਕ ਪੇਜ ‘ਤੇ ਇਸ ਸੰਬੰਧੀ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਇਸ ਪੋਸਟ ‘ਚ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ, “ਝਾੜੂ ਵਾਲਿਆ ਦਾ ਅਸਲ ਚਿਹਰਾ ਹੋਇਆ ਨੰਗਾ…
ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਕੰਗ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਦਾ ਸਕਾ ਭਤੀਜਾ ਬੀਤੀ ਰਾਤ ਪਾਕਿਸਤਾਨੀ ਡ੍ਰੋਨ ਤੇ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੇ ਨਾਲ ਥਾਣਾ ਖਾਲੜਾ ਦੇ ਅਧੀਨ ਪੈਂਦੇ ਪਿੰਡ ਨਾਰਲੀ ਦੀ ਡਿਫੈਂਸ ਡਰੇਨ ਤੋਂ ਰੰਗੇ ਹੱਥੀ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ।

ਇਸ ਸੰਬੰਧੀ ਥਾਣਾ ਖਾਲੜਾ ਵਿੱਚ ਮੁਕੱਦਮਾ ਨੰਬਰ 140/2023 u/s 21C.29.61.85 NDPS act and 10.11.12 aircraft act ਅਧੀਨ ਦਰਜ ਕਰਕੇ ਗ੍ਰਿਫਤਾਰੀ ਪਾ ਦਿੱਤੀ ਗਈ ਹੈ। ਅਜੇ ਹੋਰ ਵੀ ਬਰਾਮਦੀ ਅਤੇ ਸਨਸਨੀਖੇਜ ਖੁਲਾਸੇ ਹੋਣ ਦੀ ਪੂਰੀ ਆਸ ਹੈ। ਜਿਕਰਯੋਗ ਹੈ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਉੱਪਰ ਵੀ 2002 ਵਿੱਚ ਹੈਰੋਇਨ,ਸਮੈਕ,ਅਫੀਮ,ਨਜਾਇਜ ਹਥਿਆਰਾਂ ਦੀ ਜਨਰਲ ਸਮਗਲਿੰਗ ਦਾ ਕੇਸ ਦਰਜ ਹੋਇਆ ਸੀ।

ਕੀ ਇਸ “ਹੀਰੇ” ਸਰਵਨ ਸਿੰਘ ਧੁੰਨ ਵਿਰੁੱਧ ਆਮ ਆਦਮੀ ਪਾਰਟੀ,ਕੇਜਰੀਵਾਲ ਜਾਂ ਭਗਵੰਤ ਮਾਨ ਕੋਈ ਕਾਰਵਾਈ ਕਰਨਗੇ ?

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੈਰ-ਸਪਾਟੇ ਨੂੰ ਪੂਰੀ ਸਮਰੱਥਾ ਅਨੁਸਾਰ ਵਿਕਸਿਤ ਕਰਨਾ ਪੰਜਾਬ ਸਰਕਾਰ ਦੀਆਂ ਮੁੱਖ ਤਰਜ਼ੀਹਾਂ ‘ਚੋਂ ਇਕ- ਅਨਮੋਲ ਗਗਨ ਮਾਨ

ਮਜੀਠੀਆ ਨੇ ਇਕ NRI ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਅਨੈਤਿਕਤਾ ਤੇ ਭ੍ਰਿਸ਼ਟਾਚਾਰ ਦੇ ਲਾਏ ਦੋਸ਼ਾਂ ਦੀ ਨਿਰਪੱਖ ਜਾਂਚ ਮੰਗੀ