‘ਆਪ’ ਵਿਧਾਇਕ ਦੀ ਪਤਨੀ ਨਾਲ ਛੇੜਛਾੜ ਦਾ ਮਾਮਲਾ: ਵਿਧਾਇਕ ਹਰਮੀਤ ਪਠਾਨਮਾਜਰਾ ਨੇ ਕਿਹਾ- ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ

ਪਟਿਆਲਾ, 22 ਅਗਸਤ 2024 – ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇਕ ਐਨਆਰਆਈ ‘ਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਜ਼ਬਰਦਸਤੀ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ।

ਇਸ ਮਾਮਲੇ ਸਬੰਧੀ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਨਾਂ ਉਸ ਔਰਤ ਨਾਲ ਨਾ ਜੋੜਿਆ ਜਾਵੇ। ਮੇਰਾ ਤਾਂ ਆਪ ਉਸ ਔਰਤ ਨਾਲ ਕੇਸ ਚੱਲ ਰਿਹਾ ਹੈ। ਜੋ ਜਿਵੇਂ ਕਰੇਗਾ ਉਹ ਉਵੇਂ ਹੀ ਭਰੇਗਾ। ਇਸ ਮਾਮਲੇ ‘ਚ ਜੇ ਪੁਲਸ ਨੇ ਮਹਿਲਾ ਦੇ ਨਾਂ ਨਾਲ ਮੇਰਾ ਨਾਂ ਜੋੜਿਆ ਹੈ ਤਾਂ ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਕਿਸ ਆਧਾਰ ‘ਤੇ ਮਹਿਲਾ ਦੇ ਨਾਂ ਨਾਲ ਮੇਰਾ ਨਾਂ ਜੋੜਿਆ ਗਿਆ ਹੈ। ਦੱਸ ਦਈਏ ਕਿ ਪੀੜਤ ਔਰਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਐਨਆਰਆਈ ਨਛੱਤਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਨਛੱਤਰ ਸਿੰਘ ਮੂਲ ਰੂਪ ਵਿੱਚ ਲੁਧਿਆਣਾ ਦੇ ਪਿੰਡ ਘੁਮਾਣ ਦਾ ਰਹਿਣ ਵਾਲਾ ਹੈ ਪਰ ਇਸ ਵੇਲੇ ਉਹ ਕੈਨੇਡਾ ਦੇ ਮਿਸੀਸਾਗਾ ਵਿੱਚ ਰਹਿੰਦਾ ਹੈ। ਫਿਲਹਾਲ ਉਹ ਪਿਛਲੇ ਡੇਢ ਮਹੀਨੇ ਤੋਂ ਭਾਰਤ ਆਇਆ ਹੋਇਆ ਹੈ। ਥਾਣਾ ਸੁਧਾਰ ਦੇ ਏਐਸਆਈ ਕੁਲਦੀਪ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਘੁਮਾਣ ਚੌਕ ਸਥਿਤ ਨਛੱਤਰ ਸਿੰਘ ਦੇ ਘਰ ਰਹਿੰਦੀ ਹੈ। ਉਹ ਘਰ ਦੀ ਦੇਖਭਾਲ ਵੀ ਕਰਦੀ ਹੈ। ਨਛੱਤਰ ਸਿੰਘ ਨਾਲ ਉਸ ਦਾ ਪਰਿਵਾਰਕ ਸਬੰਧ ਹੈ। ਇਸ ਕਾਰਨ ਉਸ ਨੇ ਉਸ ਨੂੰ ਘਰ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਸੌਂਪੀ।

ਔਰਤ ਨੇ ਦੋਸ਼ ਲਾਇਆ ਕਿ ਨਛੱਤਰ ਸਿੰਘ ਨੇ ਉਸ ’ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਇਸ ਬਾਰੇ ਮੁਲਜ਼ਮ ਦੇ ਲੜਕੇ ਸੰਦੀਪ ਸਿੰਘ ਨੂੰ ਵੀ ਦੱਸਿਆ। 13 ਮਈ ਨੂੰ ਨਛੱਤਰ ਸਿੰਘ ਸ਼ਾਮ 5 ਵਜੇ ਦੇ ਕਰੀਬ ਘਰ ਆਇਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ।

ਮੁਲਜ਼ਮ ਨੇ ਪੀੜਤਾ ‘ਤੇ ਦਬਾਅ ਪਾਇਆ ਕਿ ਉਹ ਆਪਣੇ ਪਤੀ ਨੂੰ ਛੱਡ ਕੇ ਉਸ ਦੇ ਨਾਲ ਆ ਜਾਵੇ। ਇਸ ਦੌਰਾਨ ਉਸ ਨੇ ਪੀੜਤਾ ਨਾਲ ਛੇੜਛਾੜ ਵੀ ਕੀਤੀ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਉਥੋਂ ਚਲਾ ਗਿਆ।

ਪੀੜਤਾ ਨੇ ਦੱਸਿਆ ਕਿ ਨਛੱਤਰ ਸਿੰਘ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਦਾ ਸੀ। ਔਰਤ ਨੇ ਦਾਅਵਾ ਕੀਤਾ ਕਿ ਉਸ ਕੋਲ ਮੁਲਜ਼ਮ ਦੀਆਂ ਫੋਟੋਆਂ ਅਤੇ ਵੀਡੀਓਜ਼ ਵੀ ਹਨ, ਜਿਨ੍ਹਾਂ ਨੂੰ ਲੋੜ ਪੈਣ ‘ਤੇ ਉਹ ਸਾਰਿਆਂ ਦੇ ਸਾਹਮਣੇ ਲਿਆਵੇਗੀ।

ਉਕਤ ਮਕਾਨ ਦੇ ਮਾਲਕੀ ਹੱਕ ਨੂੰ ਲੈ ਕੇ ਐਨਆਰਆਈ ਨਛੱਤਰ ਸਿੰਘ ਦਾ ਆਪਣੇ ਭਤੀਜੇ ਰਾਜੂ ਨਾਲ ਝਗੜਾ ਚੱਲ ਰਿਹਾ ਹੈ। ਘਰ ਦਾ ਕਬਜ਼ਾ ਬਰਕਰਾਰ ਰੱਖਣ ਲਈ ਐਨ.ਆਰ.ਆਈ. ਨੇ ਖੁਦ ਪੀੜਤ ਨੂੰ ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਸੀ। ਇਸ ਦੇ ਲਈ ਨਛੱਤਰ ਸਿੰਘ ਨੇ ਪੀੜਤ ਨੂੰ ਉਚਿਤ ਪਾਵਰ ਆਫ਼ ਅਟਾਰਨੀ ਦਿੱਤੀ ਸੀ।

ਬਾਅਦ ਵਿੱਚ ਨਛੱਤਰ ਸਿੰਘ ਨੇ ਪੀੜਤਾ ਨਾਲ ਮਕਾਨ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ। ਤਾਜ਼ਾ ਘਟਨਾ ਵਿੱਚ ਪੀੜਤਾ ਨੇ ਨਛੱਤਰ ਸਿੰਘ ਖ਼ਿਲਾਫ਼ ਛੇੜਛਾੜ ਦਾ ਕੇਸ ਦਰਜ ਕਰਵਾਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੰਨਾ: ਸ਼ਿਵ ਮੰਦਰ ‘ਚ ਚੋਰੀ ਤੇ ਬੇਅਦਬੀ ਕਰਨ ਵਾਲੇ ਗ੍ਰਿਫਤਾਰ

ਹੁਣ ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰ ਮਾਈਂਡ ਲਿਆਂਦਾ ਜਾ ਰਿਹਾ ਭਾਰਤ: ਹਾਂਗਕਾਂਗ ਤੋਂ ਹਵਾਲਗੀ ਨੂੰ ਮਿਲੀ ਮਨਜ਼ੂਰੀ