AAP ਵਰਕਰ ਦੋ ਸਾਲ ‘ਚ ਹੀ ਹੋਏ ਪਾਰਟੀ ਤੋਂ ਤੰਗ, ਕੀਤੀ ਕਾਂਗਰਸ ਜੁਆਇਨ

  • ਕਾਂਗਰਸ ਪਾਰਟੀ ਨੂੰ ਮਿਲਿਆ ਹੈ ਵੱਡਾ ਬਲ ਨਗਰ ਨਿਗਮ ਦੀਆਂ ਚੋਣਾਂ ਚ ਹੋਵੇਗਾ ਫਾਇਦਾ
  • ਵਾਰਡ ਨੰਬਰ 74 ਦੀ ਸਮੂਹ ਸੰਗਤ ਦਾ ਕਰਨਾ ਚਾਹੁੰਦਾ ਹਾਂ ਧੰਨਵਾਦ ਕਿੰਨਾਂ ਨੇ ਆਪ ਦਾ ਪੱਲਾ ਛੱਡ ਫੜਿਆ ਕਾਂਗਰਸ ਦਾ ਹੱਥ : ਰਣਜੀਤ ਸਿੰਘ ਢਿੱਲੋ

ਅੰਮ੍ਰਿਤਸਰ, 31 ਅਕਤੂਬਰ 2023 – ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਸਿਰਫ ਦੋ ਸਾਲ ਦਾ ਹੀ ਸਮਾਂ ਹੋਇਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਤੋਂ ਹੁਣ ਛੋਟੇ ਵਰਕਰ ਨਰਾਸ਼ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਦੂਸਰੀਆਂ ਪਾਰਟੀਆਂ ਵਿੱਚ ਜਾਣ ਦਾ ਮਨ ਉਹਨਾਂ ਵੱਲੋਂ ਬਣਾ ਲਿਆ ਗਿਆ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਵਾਰਡ ਨੰਬਰ 74 ਦਾ ਜਿੱਥੇ ਕਿ ਆਮ ਆਦਮੀ ਪਾਰਟੀ ਦਿਓ ਦੁਖੀ ਹੋ ਕੇ ਸੈਂਕੜਾ ਵਰਕਰ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਉਹਨਾਂ ਨੂੰ ਸ਼ਾਮਿਲ ਕਰਵਾਉਣ ਵਾਸਤੇ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਅਤੇ ਪੂਰਬ ਕੈਬਨਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਮੁੱਖ ਤੌਰ ਤੇ ਪਹੁੰਚੇ। ਉੱਥੇ ਹੀ ਡਾਕਟਰ ਰਾਜ ਕੁਮਾਰ ਵੇਰਕਾ ਅਤੇ ਗੁਰਜੀਤ ਸਿੰਘ ਔਜਲੇ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਨਸ਼ੇ ਨੂੰ ਖਤਮ ਕਰਨ ਵਾਸਤੇ ਕਾਂਗਰਸ ਪੂਰਾ ਜ਼ੋਰ ਲਗਾਵੇਗਾ ਅਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹਰ ਇੱਕ ਵਰਕਰ ਨੂੰ ਅੱਗੇ ਲਿਆਂਦਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਨੁਮਾਇੰਦੇ ਨਸ਼ਾ ਵੇਚਣ ਵਾਲੇ ਅਧਾ ਦੜਾ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਗੱਡੀਆਂ ਵਿੱਚ ਘੁਮਾਂਦੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਦਾ ਵੀ ਹਿਸਾਬ ਜਲਦ ਹੀ ਲਗਾਇਆ ਜਾਵੇਗਾ।

ਉੱਥੇ ਹੀ ਗੁਰਜੀਤ ਸਿੰਘ ਔਜਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੋਕ ਦੋਵਾਂ ਸਾਲਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਤੋਂ ਤੰਗ ਪਰੇਸ਼ਾਨ ਆ ਚੁੱਕੇ ਹਨ ਅਤੇ ਜੋ ਲੋਕਾਂ ਨੂੰ ਸੁਪਨੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਦਿਖਾਏ ਗਏ ਸੀ ਉਸ ਦੀ ਫੂਕ ਨਿਕਲਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਦਾ ਫਾਇਦਾ ਸਾਨੂੰ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਵੇਖਣ ਨੂੰ ਜਰੂਰ ਮਿਲੇਗਾ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਵਾਸਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਕੋੜ ਨੂੰ ਖਤਮ ਕੀਤਾ ਜਾ ਸਕੇ ਉਥੇ ਹੀ ਦੂਸਰੇ ਪਾਸੇ ਡਾਕਟਰ ਰਾਜਕੁਮਾਰ ਵੇਰਕਾ ਨੇ ਵੀ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਵਾਰਡ ਨੰਬਰ 74 ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲੇ ਤਾਂ ਜੋ ਕਿ ਅਸੀਂ ਵੱਧ ਚੜ ਕੇ ਕਾਰਪੋਰੇਸ਼ਨ ਦੀਆਂ ਚੋਣਾਂ ਜਿੱਤ ਸਕੀਏ ਉਹ ਤੇ ਉਹਨਾਂ ਨੇ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਤੇ ਅੰਮ੍ਰਿਤਸਰ ਵਿੱਚ ਮੇਅਰ ਕਾਂਗਰਸ ਦਾ ਹੀ ਬਣੇਗਾ।

ਉੱਥੇ ਹੀ ਦੂਸਰੇ ਪਾਸੇ ਕਾਂਗਰਸ ਪਾਰਟੀ ਵਿੱਚ ਲੰਮਾ ਚਿਰ ਕੰਮ ਕਰਨ ਵਾਲੇ ਕਾਂਗਰਸ ਪਾਰਟੀ ਦੇ ਵਰਕਰ ਅਤੇ ਵਾਰਡ ਨੰਬਰ 74 ਤੋਂ ਟਿਕਟ ਦੀ ਦਾਵੇਦਾਰੀ ਕਰਨ ਵਾਲੇ ਰਣਜੀਤ ਸਿੰਘ ਢਿੱਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਂਗਰਸ ਪਾਰਟੀ ਨੂੰ ਇਹਨਾਂ ਸਾਰੀਆਂ ਲੋਕਾਂ ਦੇ ਸ਼ਾਮਿਲ ਹੋਣ ਨਾਲ ਕਾਫੀ ਬਲ ਮਿਲੇਗਾ ਉਥੇ ਹੀ ਰਣਜੀਤ ਸਿੰਘ ਢਿੱਲੋ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹਜੇ ਹੋਰ ਵੀ ਸੈਂਕੜਾ ਲੋਕਾਂ ਦੀ ਜੁਆਇਨਿੰਗ ਕਾਂਗਰਸ ਪਾਰਟੀ ਵਿੱਚ ਅਸੀਂ ਕਰਵਾਵਾਂਗੇ ਅਤੇ ਕਾਰਪਰੇਸ਼ਨ ਦੀ ਚੋਣਾਂ ਦੇ ਵਿੱਚ ਜੇਕਰ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਕਿਸੇ ਨੂੰ ਟਿਕਟ ਮਿਲਦੀ ਹੈ ਤਾਂ ਉਹ ਇਹ ਈਟ ਜਿੱਤਣ ਤੋਂ ਬਾਅਦ ਕਾਂਗਰਸ ਦੀ ਝੋਲੀ ਵਿੱਚ ਜਰੂਰ ਪਾਉਣਗੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਹ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਵਰਕਰਾਂ ਦਾ ਸਾਥ ਦਿੰਦੀ ਹੈ ਅਤੇ ਹਮੇਸ਼ਾ ਹੀ ਸਾਥ ਦਿੰਦੀ ਰਵੇਗੀ।

ਇੱਥੇ ਦੱਸਣ ਯੋਗ ਹੈ ਕਿ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਆਪਣੇ ਨੇਤਾਵਾਂ ਨੂੰ ਟਿਕਟਾਂ ਦੇ ਲਈ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਅੰਮ੍ਰਿਤਸਰ ਦੇ ਕੋਟ ਖਾਲਸਾ ਤੋਂ ਵਾਰਡ ਨੰਬਰ 74 ਤੇ ਰਣਜੀਤ ਸਿੰਘ ਢਿੱਲੋ ਵੱਲੋਂ ਵੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸੀਟ ਦੇਣ ਦੀ ਗੱਲ ਕਹੀ ਗਈ ਹੈ ਅਤੇ ਜਿੱਤ ਦਾ ਦਾਅਵਾ ਵੀ ਕੀਤਾ ਗਿਆ ਹੈ। ਉਥੇ ਹੀ ਅੱਜ ਸੈਂਕੜਿਆਂ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਹੱਥ ਛੱਡ ਹੁਣ ਕਾਂਗਰਸ ਦਾ ਹੱਥ ਫੜ ਲਿੱਤਾ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਭਵਿੱਖ ਵਿੱਚ ਹੋਰ ਕਿੰਨੇ ਕੁ ਲੋਕ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਕੀ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਕੀਤੀ ਗਈ ਭਵਿੱਖਬਾਣੀ ਸੱਚ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੰਦਨ ਵਿੱਚ 19 ਸਾਲਾ ਦੀ ਵਿਆਹੁਤਾ ਦਾ ਚਾਕੂਆਂ ਨਾਲ ਗੋਦ ਗੋਦ ਕੇ ਕ+ਤ+ਲ, ਲੜਕੀ ਪਰਿਵਾਰ ਨੇ ਘਰਵਾਲੇ ‘ਤੇ ਲਾਇਆ ਦੋਸ਼

PM ਮੋਦੀ ਨੇ ਤਿੰਨ ਖੇਤੀ ਕਾਨੂੰਨ ਰੱਦ ਕਰ ਕੇ ਕਿਸਾਨ ਭਾਈਚਾਰੇ ਨੂੰ ਮਾਣ ਸਤਿਕਾਰ ਦਿੱਤਾ, ਹੁਣ ਹਮਾਇਤ ਦੀ ਜ਼ਿੰਮੇਵਾਰੀ ਸਿੱਖ ਕੌਮ ’ਤੇ: ਸਿਰਸਾ