ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਦੀ ਜਿੱਤ ਤੈਅ, ਬੱਸ ਐਲਾਨ ਹੋਣਾ ਬਾਕੀ

  • ਵੋਟਾਂ ਦੀ ਗਿਣਤੀ ਦਾ ਕੰਮ ਆਖਰੀ ਪੜਾਅ ‘ਤੇ
  • ਆਪ 58,647 ਵੋਟਾਂ ਨਾਲ ਅੱਗੇ
  • ਕਾਂਗਰਸ ਦੂਜੇ, ਅਕਾਲੀ ਦਲ ਤੀਜੇ ਅਤੇ ਭਾਜਪਾ ਚੌਥੇ ਨੰਬਰ ‘ਤੇ

ਜਲੰਧਰ, 13 ਮਈ 2023 – ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੋ ਗਈ ਹੈ। ਫਿਲਹਾਲ ਵੋਟਾਂ ਦੀ ਗਿਣਤੀ ਆਖਰੀ ਪੜਾਅ ‘ਤੇ ਹੈ। ‘ਆਪ’ ਦੇ ਸੁਸ਼ੀਲ ਰਿੰਕੂ ਕਾਂਗਰਸ ਦੇ ਕਰਮਜੀਤ ਚੌਧਰੀ ਤੋਂ 58,647 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਿੱਤ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਇਸ ਨੂੰ ਦੇਖ ਕੇ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।

ਕਾਂਗਰਸ ਪਿਛਲੀ 4 ਵਾਰ ਇਸ ਸੀਟ ‘ਤੇ ਜਿੱਤ ਹਾਸਲ ਕਰਦੀ ਆ ਰਹੀ ਹੈ। ਕਾਂਗਰਸ ਦੇ ਇਸ ਗੜ੍ਹ ‘ਚ ‘ਆਪ’ ਸ਼ੁਰੂ ਤੋਂ ਹੀ ਅੱਗੇ ਚੱਲ ਰਹੀ ਹੈ। ਜਿੱਤ ਨੂੰ ਦੇਖਦੇ ਹੋਏ ‘ਆਪ’ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਬੁਲਾਈ ਹੈ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਹਨ। ਜਿੱਥੇ ਉਹ ਥੋੜ੍ਹੀ ਦੇਰ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਸ਼ਾਮ ਨੂੰ ਉਹ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਕੁੜਮਾਈ ਵਿੱਚ ਸ਼ਾਮਲ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜਾ ਵੜਿੰਗ ਨੇ ਸੁਸ਼ੀਲ ਰਿੰਕੂ ਨੂੰ ਜਿੱਤ ਲਈ ਦਿੱਤੀ ਵਧਾਈ, ਲੋਕਾਂ ਦੇ ਫਤਵੇ ਨੂੰ ਕੀਤਾ ਸਵੀਕਾਰ

ਸੁਖਬੀਰ ਬਾਦਲ ਨੇ ਸੁਸ਼ੀਲ ਰਿੰਕੂ ਨੂੰ ਦਿੱਤੀ ਜਿੱਤ ਦੀ ਵਧਾਈ, ਕਿਹਾ – ਉਮੀਦ ਹੈ ਕਿ ‘ਆਪ’ ਵੋਟਰਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰੇਗੀ