ਅਬੋਹਰ ਪੁਲਿਸ ਨੇ 2 ਨਸ਼ਾ ਤਸਕਰ ਕੀਤੇ ਕਾਬੂ: 30 ਕਿਲੋ ਭੁੱਕੀ ਬਰਾਮਦ

  • ਰਾਜਸਥਾਨ ਤੋਂ ਲਿਆ ਰਹੇ ਸਨ, ਸੂਚਨਾ ‘ਤੇ ਛਾਪਾ ਮਾਰ ਕੇ ਫੜਿਆ ਗਿਆ

ਅਬੋਹਰ, 23 ਅਪ੍ਰੈਲ 2023 – ਅਬੋਹਰ ਦੇ ਸਿਟੀ ਨੰਬਰ 2 ਦੀ ਪੁਲਸ ਨੇ ਇਕ ਔਰਤ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਕੋਲੋਂ 30 ਕਿਲੋ ਭੁੱਕੀ ਬਰਾਮਦ ਕੀਤੀ ਹੈ। ਦੋਵੇਂ ਮੁਲਜ਼ਮ ਰਾਜਸਥਾਨ ਤੋਂ ਭੁੱਕੀ ਲਿਆ ਕੇ ਵੇਚਦੇ ਸਨ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਸਆਈ ਭੁਪਿੰਦਰ ਸਿੰਘ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਾਣੀ ਪਤਨੀ ਰਾਜੇਸ਼ ਸਿੰਘ ਵਾਸੀ ਕੁਤਬਗੜ੍ਹ ਥਾਣਾ ਗੁਰੂਹਰਸਹਾਏ ਅਤੇ ਰਾਜਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੰਜਗਰਾਈ ਗੁਰੂਹਰਸਹਾਏ ਰਾਜਸਥਾਨ ਤੋਂ ਭੁੱਕੀ ਲਿਆ ਕੇ ਵੇਚਦੇ ਸਨ। ਅੱਜ ਵੀ ਭੁੱਕੀ ਲਿਆਂਦੀ ਜਾ ਰਹੀ ਹੈ, ਜੇਕਰ ਮੌਕੇ ’ਤੇ ਨਾਕਾਬੰਦੀ ਕੀਤੀ ਜਾਵੇ ਤਾਂ ਦੋਵਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।

ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਦੋਵਾਂ ਨੂੰ ਰਿੱਧੀ ਸਿੱਧੀ ਕਲੋਨੀ ਨੇੜਿਓਂ ਕਾਬੂ ਕਰ ਲਿਆ। ਇਸ ਦੌਰਾਨ ਦੋਵਾਂ ਮੁਲਜ਼ਮਾਂ ਕੋਲੋਂ 30 ਕਿਲੋ ਭੁੱਕੀ ਬਰਾਮਦ ਹੋਈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਯੂਟਿਊਬ ਨੂੰ ਔਨਲਾਈਨ ਡੇਟਿੰਗ ਲਈ ਬਣਾਇਆ ਗਿਆ ਸੀ: ਪਹਿਲਾਂ ਦਫਤਰ ਗੈਰੇਜ ਵਿੱਚ ਸੀ, ਅੱਜ ਦੁਨੀਆ ਭਰ ਵਿੱਚ 229 ਮਿਲੀਅਨ ਯੂਜਰਸ

ਅਗਵਾ ਮਾਮਲੇ ‘ਚ ਪੁੱਛਗਿੱਛ ਕਰਨ ਗਈ ਪੁਲਿਸ ਪਾਰਟੀ ‘ਤੇ ਹਮਲਾ