ਨਵਾਂਸ਼ਹਿਰ 6 ਜੁਲਾਈ 2024 – ਪਿੰਡ ਝਿੰਗੜਾਂ ਉਸ ਸਮੇ ਮਾਤਮ ਛਾ ਗਿਆ ਜਦ ਵਿਦੇਸ਼ ਤੋਂ ਆਏ ਪਰਵਾਰਿਕ ਮੈਂਬਰ ਜੋ ਮ੍ਰਿਤਕ ਦੇ ਅਸਤ ਤਾਰਨ ਵਾਸਤੇ ਪੰਜਾਬ ਆਏ ਸਨ। ਅਸਤ ਤਾਰਨ ਉਪਰੰਤ ਸ੍ਰੀ ਹਜ਼ੂਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਪੰਜ ਜਣਿਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਝਿੰਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਪਿੰਡ ਦੇ ਸਵ. ਚੂਹੜ ਸਿੰਘ ਦੀ ਧਰਮਪਤਨੀ ਭਜਨ ਕੌਰ, ਪੋਤਰਾ ਤਜਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਅਤੇ ਮ੍ਰਿਤਕ ਭਜਨ ਕੌਰ ਦੀ ਭੈਣ ਬਲਵੀਰ ਕੌਰ ਅਤੇ ਪੁੱਤਰ ਜਸਪ੍ਰੀਤ ਸਿੰਘ ਹਾਲ ਵਾਸੀ ਕੈਨੇਡਾ ਜੋ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵਾਸਤੇ ਪੰਜਾਬ ਆਏ ਸਨ, ਅਸਥੀਆਂ ਜਲ ਪ੍ਰਵਾਹ ਕਰਨ ਉਪਰੰਤ ਜਦੋ ਸਾਰੇ ਜਣੇ 28 ਜੂਨ 2024 ਨੂੰ ਇਕ ਇਨੋਵਾ ਗੱਡੀ ‘ਚ ਸਵਾਰ ਹੋ ਕੇ ਧਾਰਮਿਕ ਅਸਥਾਨ ਸ੍ਰੀ ਹਜ਼ੂਰ ਸਾਹਿਬ ਨੂੰ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਜਦੋਂ ਇਨ੍ਹਾਂ ਦੀ ਗੱਡੀ ਧਾਰਮਿਕ ਅਸਥਾਨ ਤੋਂ ਦੋ ਘੰਟੇ ਸਫ਼ਰ ਕਰਨ ਉਪਰੰਤ ਮਹਾਰਾਸ਼ਟਰ ਨੇੜੇ ਜੋਤ ਮਾਲ ਕੋਲ ਪਹੁੰਚੀ ਤਾਂ ਸੜ੍ਹਕ ਕਿਨਾਰੇ ਖੜ੍ਹੇ ਟਰੱਕ ਦੇ ਪਿੱਛੇ ਹੇਠਾਂ ਜਾ ਵੜੀ ਅਤੇ ਦਰਦਨਾਕ ਹਾਦਸਾ ਹੋ ਗਿਆ ਅਤੇ ਗੱਡੀ ਚਕਨਾਚੂਰ ਹੋ ਗਈ ਗੱਡੀ ਵਿਚ ਫੱਸੀਆ ਹੋਇਆ ਲਾਸ਼ਾਂ ਨੂੰ ਕੱਟ ਕੇ ਬਾਹਰ ਕੱਢਿਆ ਗਿਆ।
ਇਸ ਹਾਦਸੇ ਵਿਚ ਡਰਾਈਵਰ ਜਸਵਿੰਦਰ ਹੇੜੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਮੌਕੇ ‘ਤੇ ਪਹੁੰਚੀ ਪੁਲਸ ਨੇ ਕਾਨੂੰਨੀ ਕਾਰਵਾਈ ਕਰਨ ਉਪਰੰਤ ਐੱਨ. ਆਰ. ਆਈ. ਬਲਵੀਰ ਕੌਰ ਅਤੇ ਉਸ ਦੇ ਪੁੱਤਰ ਜਸਪ੍ਰੀਤ ਸਿੰਘ ਦੀਆਂ ਲਾਸ਼ਾਂ ਕੈਨੇਡਾ ਭੇਜ ਦਿੱਤੀਆਂ ਗਈਆਂ ਅਤੇ ਮ੍ਰਿਤਕ ਭਜਨ ਕੌਰ ਅਤੇ ਉਸ ਦੇ ਪੋਤਰੇ ਤੇਜਿੰਦਰ ਸਿੰਘ ਵਾਸੀ ਝਿੰਗੜਾਂ ਦਾ ਅੰਤਿਮ ਸਸਕਾਰ ਪਿੰਡ ਦੀ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ ਅਤੇ ਡਰਾਈਵਰ ਜਸਵਿੰਦਰ ਦਾ ਹੇੜੀਆਂ ਵਿਖੇ ਅੰਤਿਮ ਸਸਕਾਰ ਕੀਤਾ ਗਿਆ।