ਰੱਖੜੀ ਵਾਲੇ ਦਿਨ ਸਵੇਰੇ-ਸਵੇਰੇ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ

  • ਫ਼ਿਰੋਜ਼ਪੁਰ ਸਥਿਤ ਪੁਲਸ ਲਾਈਨ ਕੋਲ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਥੱਲੇ ਖਤਾਨਾਂ ‘ਚ ਉਤਰੀ
  • 20-25 ਸਵਾਰੀਆਂ ਸਨ ਸਵਾਰ : ਰਿਹਾ ਬਚਾਅ

ਫ਼ਿਰੋਜ਼ਪੁਰ, 11 ਅਗਸਤ 2022 – ਅੱਜ ਸਵੇਰੇ ਕਰੀਬ ਪੌਣੇ ਅੱਠ ਵਜੇ ਫਿਰੋਜ਼ਪੁਰ ਤੋਂ ਸ੍ਰੀ ਗੰਗਾਨਗਰ ਵਿਖੇ ਜਾ ਰਹੀ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਬੱਸ ਪੁਲਸ ਲਾਈਨ ਦੇ ਕੋਲ ਹਾਦਸਾਗ੍ਰਸਤ ਹੋ ਗਈ। ਜਿਸ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਹੋਣ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ।

ਇਸ ਸੰਬੰਧੀ ਬੱਸ ਚਾਲਕ ਦਿਲਗੀਰ ਸਿੰਘ ਨੇ ਦੱਸਿਆ ਹੈ ਕਿ ਅਚਾਨਕ ਇਕਦਮ ਬੱਸ ਦਾ ਸਟੇਅਰਿੰਗ ਫੇਲ੍ਹ ਹੋ ਗਿਆ। ਜਿਸ ਤੋਂ ਬਾਅਦ ਬੱਸ ਪਹਿਲਾਂ ਡਿਵਾਈਡਰ ਨਾਲ ਟਕਰਾਈ ਤੇ ਬਾਅਦ ‘ਚ ਜੀਟੀ ਰੋਡ ਤੋਂ ਉਤਰ ਕੇ ਖਤਾਨਾਂ ਵੱਲ ਨੂੰ ਚੱਲੀ ਗਈ।

ਬੱਸ ਵਿਚਲੀਆਂ ਸਵਾਰੀਆਂ ਨੇ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਦੱਸਿਆ ਹੈ ਕਿ ਜੇਕਰ ਕੋਈ ਵੱਡਾ ਦਰੱਖ਼ਤ ਹੁੰਦਾ ਤਾਂ ਕਾਫ਼ੀ ਵੱਡਾ ਨੁਕਸਾਨ ਹੋ ਸਕਦਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਿਲੀਭੁਗਤ ਰਾਹੀਂ ਸਰਕਾਰ ਨੂੰ ਮਹਿੰਗੇ ਭਾਅ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਦੋਸ਼ ਹੇਠ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

5 ਨਾਇਬ-ਤਹਿਸੀਲਦਾਰਾਂ ਦੇ ਤਬਾਦਲੇ