ਸ੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਣ ਲਈ ਜਾ ਰਹੀ ਸੰਗਤ ਨਾਲ ਵਾਪਰਿਆ ਹਾਦਸਾ, ਬੱਸ ਦੀਆਂ ਹੋਈਆਂ ਬਰੇਕਾਂ ਫ਼ੇਲ੍ਹ

ਫਿਲੌਰ, 2 ਮਈ 2022 – ਅੱਜ ਸਵੇਰੇ ਫਿਲੌਰ ਸ੍ਰੀ ਗੁਰੂ ਰਵਿਦਾਸ ਭਵਨ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਣ ਲਈ ਸੰਗਤਾਂ ਫਿਲੌਰ ਤੋਂ ਇਕ ਬੱਸ ਦੇ ਬੱਚੇ ਰਵਾਨਾ ਹੋਈਆਂ ਤਾਂ ਉਸ ਵੇਲੇ ਭਿਆਨਕ ਹਾਦਸਾ ਵਪਾਰ ਗਿਆ। ਮਿਲੀ ਜਾਣਕਾਰੀ ਅਨੁਸਾਰ ਜਦੋ ਬੱਸ ਜਾ ਰਹੀ ਸੀ ਤਾਂ ਅਚਾਨਕ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ।

ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਇੱਕ ਸ਼ਰਧਾਲੂ ਨੇ ਦੱਸਿਆ ਕਿ ਫਿਲੌਰ ਸ੍ਰੀ ਗੁਰੂ ਰਵਿਦਾਸ ਭਵਨ ਤੋਂ ਸਵੇਰੇ ਸੰਗਤਾਂ ਖੁਰਾਲਗੜ੍ਹ ਸਾਹਿਬ ਦਰਸ਼ਨ ਲਈ ਗਈਆਂ ਸਨ ਤੇ ਉੱਥੇ ਜਾ ਕੇ ਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਜਿਸ ਕਾਰਨ ਬੱਸ ਚਰਨ ਛੋਹ ਗੰਗਾ ਵਾਲੀ ਚੜ੍ਹਾਈ ਤੋਂ ਜੰਪ ਕਰਕੇ ਪਿੱਛੇ ਨੂੰ ਵਾਪਸ ਹੋ ਗਈ ਤੇ ਡਰਾਈਵਰ ਦੀ ਸੂਝ ਬੂਝ ਦੇ ਨਾਲ ਬੱਸ ਖੱਡ ਵਿੱਚ ਡਿੱਗਣ ਤੋਂ ਬਚ ਗਈ ਪਰ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਗੜ੍ਹਸ਼ੰਕਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਹੈ।

ਉੱਥੋਂ ਉਨ੍ਹਾਂ ਨੂੰ ਫਿਲੌਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਤੇ ਕੁਝ ਹੀ ਮਿੰਟਾਂ ਵਿੱਚ ਫਿਲੌਰ ਦੇ ਡਾਕਟਰ ਅਤੇ ਫਿਲੌਰ ਪ੍ਰਸ਼ਾਸਨ ਵੀ ਹਰਕਤ ਵਿਚ ਆਉਂਦੇ ਹੋਏ ਹਸਪਤਾਲ ਵਿਖੇ ਪਹੁੰਚੇ ਜ਼ਖ਼ਮੀਆਂ ਦੀ ਦੇਖ ਭਾਲ ਵਿੱਚ ਲੱਗ ਗਏ ਤੇ ਇਸ ਹਾਦਸੇ ‘ਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ: ਇਕ ਵਿਧਾਇਕ, ਇਕ ਪੈਨਸ਼ਨ ਅਤੇ ਵਿਧਾਇਕਾਂ ਦੇ ਇਨਕਮ ਟੈਕਸ ‘ਤੇ ਹੋ ਸਕਦਾ ਹੈ ਫੈਸਲਾ

ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਅੱਜ ਫੈਸਲਾ: ਰੋਪੜ ‘ਚ ਦਰਜ FIR ਖਿਲਾਫ HC ‘ਚ ਸੁਣਵਾਈ