- ਮੋਗਾ ‘ਚ ਬੈਂਕਾਂ ਨਾਲ ਕੀਤੀ ਸੀ ਧੋਖਾਧੜੀ,
ਲੁਧਿਆਣਾ, 27 ਅਗਸਤ 2023 – ਲੁਧਿਆਣਾ ਦੀ ਸੀਆਈਏ-2 ਦੀ ਪੁਲਿਸ ਨੇ 12 ਸਾਲਾਂ ਤੋਂ ਭਗੌੜੇ ਅਕਾਊਂਟੈਂਟ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਆਪਣਾ ਨਾਮ ਬਦਲ ਕੇ ਮਹਾਂਨਗਰ ਵਿੱਚ ਰਹਿ ਰਿਹਾ ਸੀ ਅਤੇ ਉਸ ਨੇ ਆਪਣਾ ਜਾਅਲੀ ਆਧਾਰ ਕਾਰਡ ਬਣਵਾ ਲਿਆ ਸੀ। ਮੁਲਜ਼ਮ ਨੇ ਮੋਗਾ ਦੇ ਕਈ ਬੈਂਕਾਂ ਨਾਲ ਧੋਖਾਧੜੀ ਕੀਤੀ ਹੈ। ਉਸ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਨਿਤੀਸ਼ ਵਜੋਂ ਹੋਈ ਹੈ।
ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਮੋਗਾ ਦੇ ਰਾਮਗੰਜ ਰੋਡ ਨੇੜੇ ਗਲੀ ਨੰਬਰ 4 ਵਿੱਚ ਰਹਿੰਦਾ ਸੀ। ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ, ਉਸਨੇ ਆਪਣਾ ਅਸਲੀ ਨਾਮ ਅਤੇ ਪਿਤਾ ਦਾ ਨਾਮ ਬਦਲ ਕੇ ਵਿਕਾਸ ਕੁਮਾਰ ਪੁੱਤਰ ਅਸ਼ੋਕ ਕੁਮਾਰ ਰੱਖ ਲਿਆ। ਮਹਾਨਗਰ ‘ਚ ਉਹ ਹੈਬੋਵਾਲ ਦੇ ਚੰਦਰ ਨਗਰ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਪਰਿਵਾਰ ਸਮੇਤ ਰਹਿਣ ਲੱਗ ਗਿਆ ਸੀ।
ਫੜੇ ਗਏ ਮੁਲਜ਼ਮਾਂ ਕੋਲੋਂ ਪੁਲੀਸ ਨੇ ਜਾਅਲੀ ਆਧਾਰ ਕਾਰਡ, ਜਾਅਲੀ ਡਰਾਈਵਿੰਗ ਲਾਇਸੈਂਸ ਵੀ ਬਰਾਮਦ ਕੀਤਾ ਹੈ। ਥਾਣਾ ਸਿਟੀ ਮੋਗਾ ਦੀ ਜੱਜ ਸੰਗੀਤਾ ਦੀ ਅਦਾਲਤ ਵੱਲੋਂ 25 ਨਵੰਬਰ 2010 ਨੂੰ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਲਜ਼ਮਾਂ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਸਕੇ।
ਇੰਸਪੈਕਟਰ ਜੁਨੇਜਾ ਨੇ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਪਾਰਟੀ ਨੇ 7 ਜੂਨ 2019 ਤੋਂ ਭਗੌੜੇ ਮੁਲਜ਼ਮ ਸਤਨਾਮ ਸਿੰਘ ਉਰਫ਼ ਮਿੱਠੂ ਨੂੰ ਵੀ ਜਸਟਿਸ ਕਰਨਦੀਪ ਸਿੰਘ ਦੀ ਅਦਾਲਤ ‘ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਮਿੱਠੂ ਖ਼ਿਲਾਫ਼ ਧਾਰਾ 323,341,506,148,149 ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ।