ਨੌਜਵਾਨ ‘ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਕਾਰ ‘ਚ ਬਿਠਾ ਕੇ ਮੰਦਰ ‘ਚ ਲਿਜਾ ਕੇ ਜ਼ਬਰਦਸਤੀ ਸਿੰਦੂਰ ਭਰਨ ਤੇ ਬਲਾਤਕਾਰ ਦੇ ਦੋਸ਼

ਲੁਧਿਆਣਾ, 9 ਦਸੰਬਰ 2022 – ਲੁਧਿਆਣਾ ਵਿੱਚ ਇੱਕ ਨੌਜਵਾਨ ‘ਤੇ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਮੁਲਜ਼ਮ ‘ਤੇ ਦੋਸ਼ ਲੱਗੇ ਹਨ ਕਰ ਉਸ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਸ਼ੇਰਪੁਰ ਕਲਾਂ ਤੋਂ ਆਪਣੀ ਕਾਰ ਵਿੱਚ ਬਿਠਾ ਲਿਆ। ਜਿਸ ਤੋਂ ਬਾਅਦ ਉਹ ਉਸ ਨੂੰ ਭਗਵਾਨ ਦਾਸ ਮੰਦਿਰ ਲੈ ਗਿਆ, ਜਿੱਥੇ ਉਸ ਨੇ ਨਾਬਾਲਗ ਦੇ ਮਾਂਗ ‘ਤੇ ਸਿੰਦੂਰ ਲਗਾ ਦਿੱਤਾ। ਨਾਬਾਲਗ ਨੇ ਵੀ ਨੌਜਵਾਨ ਦਾ ਵਿਰੋਧ ਕੀਤਾ। ਇਸ ਦੇ ਬਾਵਜੂਦ ਉਹ ਉਸ ਨੂੰ ਜ਼ਬਰਦਸਤੀ ਕਾਰ ਵਿਚ ਲੈ ਗਿਆ। ਜਿਸ ਤੋਂ ਬਾਅਦ ਉਸ ਨੇ ਉੱਥੇ ਉਸ ਨਾਲ ਬਲਾਤਕਾਰ ਕੀਤਾ।

ਜਿਸ ਤੋਂ ਬਾਅਦ ਦੋਸ਼ੀ ਨਾਬਾਲਗ ਨੂੰ ਘਰ ਦੇ ਕੋਲ ਛੱਡ ਕੇ ਫਰਾਰ ਹੋ ਗਏ। ਮੁਲਜ਼ਮ ਦੀ ਪਛਾਣ ਪਾਵਰ ਹਾਊਸ ਰੇਲਵੇ ਲਾਈਨ ਨੇੜੇ ਰਾਜੀਵ ਗਾਂਧੀ ਕਲੋਨੀ ਵਾਸੀ ਸੰਜੇ ਯਾਦਵ ਵਜੋਂ ਹੋਈ ਹੈ। ਮੁਲਜ਼ਮ ਵਿਦਿਆਰਥਣ ਦੇ ਹੀ ਇਲਾਕੇ ਦਾ ਰਹਿਣ ਵਾਲਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਦੋਸ਼ੀ ਵਿਦਿਆਰਥੀ ‘ਤੇ ਬੁਰੀ ਨਜ਼ਰ ਰੱਖਦਾ ਸੀ। ਮੌਕਾ ਦੇਖ ਕੇ ਮੁਲਜ਼ਮ ਨੇ ਸਕੂਲ ਜਾ ਰਹੀ ਲੜਕੀ ਨੂੰ ਕਾਰ ਵਿੱਚ ਬਿਠਾ ਲਿਆ। ਮੁਲਜ਼ਮ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਵਿਦਿਆਰਥਣ ਦਾ ਮੈਡੀਕਲ ਕਰਵਾਇਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

20 ਮਿੰਟਾਂ ‘ਚ ਘਰ ‘ਚ ਚੋਰੀ: ਮਾਲਕਣ ਦੇ ਬਾਹਰ ਜਾਣ ਮਗਰੋਂ ਚੋਰ ਨੇ ਕੀਤੀ ਚੋਰੀ

ਪੰਜਾਬ ‘ਚ ਲਿਆਂਦੀ ਜਾਵੇਗੀ ਇਲੈਕਟ੍ਰਿਕ ਵ੍ਹੀਕਲ ਪਾਲਿਸੀ: ਰੁਜ਼ਗਾਰ ਹੀ ਨਸ਼ੇ ਤੋਂ ਨਿਕਲਣ ਦਾ ਹੱਲ – ਮਾਨ