ਦੋਸ਼ੀ ਜੇਲ੍ਹ ਲਿਜਾਂਦੇ ਸਮੇਂ ਹੋਇਆ ਫਰਾਰ, ਨਸ਼ਾ ਤਸਕਰੀ ਮਾਮਲੇ ‘ਚ ਅਦਾਲਤ ਨੇ ਸੁਣਾਈ ਸੀ ਸਜ਼ਾ

ਖੰਨਾ, 20 ਅਕਤੂਬਰ 2022 – ਐਨਡੀਪੀਐਸ ਐਕਟ ਦੇ ਕੇਸ ਵਿੱਚ ਜ਼ਮਾਨਤ ’ਤੇ ਚੱਲ ਰਹੇ ਮੁਲਜ਼ਮ ਦੀ ਪਾਇਲ ਦੀ ਅਦਾਲਤ ਵਿੱਚ ਪੇਸ਼ੀ ਸੀ। ਮੁਲਜ਼ਮ ਵੀ ਹਾਜ਼ਰ ਸੀ, ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ। ਪਰ ਸਜ਼ਾ ਹੋਣ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਜੇਲ੍ਹ ਛੱਡਣ ਲਈ ਜਾਂਚ ਅਧਿਕਾਰੀ ਉਸ ਨੂੰ ਲਿਜਾ ਰਿਹਾ ਸੀ ਤਾਂ ਮੁਲਜ਼ਮ ਚਕਮਾ ਦੇ ਕੇ ਫਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਸੁਖਬੀਰ ਸਿੰਘ ਵਾਸੀ ਕਿਲਾ ਹੰਸ ਮਲੌਦ ਵਜੋਂ ਹੋਈ ਹੈ। ਪੁਲਸ ਨੇ ਸੁਖਬੀਰ ਸਿੰਘ ਖਿਲਾਫ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ।

ਸੁਖਬੀਰ ਸਿੰਘ ਐਨ.ਡੀ.ਪੀ.ਐਸ ਕੇਸ ਵਿੱਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਉਹ ਜ਼ਮਾਨਤ ‘ਤੇ ਬਾਹਰ ਚੱਲ ਰਿਹਾ ਸੀ। ਉਸ ਦੀ ਪੇਸ਼ੀ ਪਾਇਲ ਕੋਰਟ ਵਿਚ ਹੋਈ, ਜਿੱਥੇ ਜੱਜ ਨੇ ਉਸ ਨੂੰ 6 ਮਹੀਨੇ ਦੀ ਸਜ਼ਾ ਸੁਣਾਈ। ਜਿਵੇਂ ਹੀ ਜਾਂਚ ਅਧਿਕਾਰੀ ਉਸ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਲਿਜਾਣ ਲੱਗੇ ਤਾਂ ਉਹ ਪੁਲੀਸ ਨੂੰ ਚਕਮਾ ਦੇ ਕੇ ਅਦਾਲਤ ਵਿੱਚੋਂ ਫਰਾਰ ਹੋ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਾਭਾ ‘ਚ DSP ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਕਾਰਨ ਮੌਤ: ਲਾਇਸੈਂਸੀ ਰਿਵਾਲਵਰ ਨਾਲ ਚੱਲੀ ਗੋਲੀ

ਮਨਿਸਟੀਰੀਅਲ ਸਟਾਫ਼ ਨੇ ਹੜਤਾਲ 26 ਅਕਤੂਬਰ ਤੱਕ ਵਧਾਈ: ਪਟਵਾਰੀ ਯੂਨੀਅਨ ਵੀ ਦੇ ਸਕਦੀ ਹੈ ਸਮਰਥਨ