ਗੜ੍ਹਸ਼ੰਕਰ, 24 ਮਾਰਚ 2022 – ਅਰੂਣਪਾਲ ਸਿੰਘ, ਆਈ.ਪੀ.ਐਸ., ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਜਲੰਧਰ ਅਤੇ ਧਰੁਮਨ ਐਚ ਨਿੰਬਾਲੇ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ, ਨਰਿੰਦਰ ਸਿੰਘ, ਉਪ ਪੁਲਿਸ ਕਪਤਾਨ, ਗੜ੍ਹਸ਼ੰਕਰ, ਇੰਸ: ਰਜੀਵ ਕੁਮਾਰ ਮੁੱਖ ਅਫਸਰ ਥਾਣਾ ਗੜਸ਼ੰਕਰ ਹੁਸ਼ਿਆਰਪੁਰ ਪੁਲਿਸ ਨੂੰ ਧਾਰਮਿਕ ਬੇਅਦਬੀ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ। ਗ੍ਰਿਫਤਾਰ ਮੁਲਜ਼ਮ ਬਲਬੀਰ ਕੁਮਾਰ ਪੁੱਤਰ ਹਰਭਜਨ ਰਾਮ ਵਾਸੀ ਬਡੇਸਰੋਂ ਥਾਣਾ ਗੜਸ਼ੰਕਰ ਵੱਲੋਂ ਪਿੰਡ ਸਤਨੌਰ ਅਤੇ ਬਡੇਸਰੋਂ ਦੇ ਏਰੀਆ ਵਿੱਚ ਧਾਰਮਿਕ ਬੇਅਦਬੀਆਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
- ਮੁਕਦਮਾਂ ਨੰਬਰ 30 ਮਿਤੀ 15.03.22 ਅ:ਧ: 295-ਏ,153-ਏ ਭ:ਦ: ਥਾਣਾ ਗੜਸ਼ੰਕਰ।
ਮਿਤੀ 14.15 ਮਾਰਚ 2022 ਦੀ ਰਾਤ ਨੂੰ ਥਾਣਾ ਗੜਸ਼ੰਕਰ ਦੇ ਪਿੰਡ ਸਤਨੌਰ ਦੇ ਸ਼ਮਸ਼ਾਨ ਘਾਟ ਵਿਖੇ ਅਣਪਛਾਤੇ ਸ਼ਰਾਰਤੀ ਅਨਸਰ ਵੱਲੋਂ ਭਗਵਾਨ ਸ਼ਿਵ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਸੀ ਅਤੇ ਹਿੰਦੂ ਕਮਿਉਨਟੀ ਦੇ ਜਠੇਰਿਆਂ ਦੀ ਜਗ੍ਹਾ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਪੀਰ ਲੱਖਦਾਤਾ ਦੀ ਫੋਟੋ ਨੂੰ ਪਾੜਿਆ ਗਿਆ ਸੀ। ਜਿਸ ਕਾਰਨ ਉਕਤ ਮੁਕਦਮਾਂ ਦਰਜ ਰਜਿਸਟਰ ਕੀਤਾ ਗਿਆ ਸੀ।
- ਮੁਕਦਮਾਂ ਨੰਬਰ 31 ਮਿਤੀ 17.03.22 ਅ:ਧ: 454/380/295-ਏ ਭ:ਦ: ਥਾਣਾ ਗੜਸ਼ੰਕਰ।
ਮਿਤੀ 16/17 ਮਾਰਚ 2022 ਦੀ ਦਰਮਿਆਨੀ ਰਾਤ ਅਣਪਛਾਤੇ ਸ਼ਰਾਰਤੀ ਅਨਸਰ ਵੱਲੋਂ ਥਾਣਾ ਗੜਸ਼ੰਕਰ ਪਿੰਡ ਬਡੇਸਰੋਂ ਵਿੱਚ ਪੈਂਦੇ ਬਾਬਾ ਬਾਲਕ ਨਾਥ ਦੇ ਮੰਦਿਰ ਵਿਚੋਂ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਚੋਰੀ ਕੀਤੀ ਗਈ ਸੀ, ਜਿਸ ਤੇ ਉਪਰੋਕਤ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਸੀ।
ਇਹ ਵਾਰਦਾਤਾਂ ਕਿਸੇ ਮਾਨਸਿਕ ਤੋਰ ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਕੀਤੀਆਂ ਗਈਆਂ ਜਾਪਦੀਆਂ ਸਨ। ਜਿਸ ਕਾਰਨ ਕਈ ਹਿੰਦੂ ਸੰਗਠਨ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਇਹਨਾਂ ਵਾਰਦਾਤਾਂ ਦਾ ਵਿਰੋਧ ਕੀਤਾ ਗਿਆ ਸੀ। ਉਪਰੋਕਤ ਸਾਰੇ ਮਾਮਲਿਆਂ ਦੀ ਤਫਤੀਸ਼ ਦੋਰਾਨ ਪੂਰੀ ਸੰਵੇਦਨਸ਼ੀਲਤਾ ਅਤੇ ਸਖਤ ਮਿਹਨਤ ਨਾਲ ਆਲੇ ਦੁਆਲੇ ਦੇ ਏਰੀਆ ਦੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈਕ ਕੀਤਾ ਗਿਆ ਅਤੇ ਹੋਰ ਥਾਣਿਆਂ ਦੇ ਰਿਕਾਰਡ ਵਿੱਚ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਦੀ ਵੀ ਜਾਂਚ ਕੀਤੀ ਗਈ, ਜਿਸ ਵਿੱਚ ਕੂਝ ਸ਼ੱਕੀ ਵਿਅਕਤੀਆਂ ਦੀ ਗਤੀਵਿਧੀਆਂ ਨਜਰ ਆਈਆਂ ਸਨ।
ਅਜਿਹੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਥਾਣੇ ਬੁਲਾਕੇ ਪੁਛਗਿਛ ਕੀਤੀ ਗਈ ਅਤੇ ਗੈਰਹਾਜਰ ਵਿਅਕਤੀਆਂ ਦੇ ਘਰਾਂ ਪਰ ਰੇਡ ਕੀਤੇ ਗਏ। ਵਾਰਦਾਤਾਂ ਨੁੰ ਟਰੇਸ ਕਰਨ ਲਈ ਹਰ ਵਿਗਿਆਨਕ ਢੰਗ ਤਰੀਕੇ ਦੀ ਹਰ ਸੰਭਵ ਮੱਦਦ ਲਈ ਗਈ। ਜਿਸ ਵਿੱਚ ਇੱਕ ਵਿਅਕਤੀ ਬਲਬੀਰ ਕੁਮਾਰ ਉਕਤ ਦੀਆ ਗਤੀਵਿਧੀਆਂ ਇਹਨਾਂ ਵਾਰਦਾਤ ਵਾਲੇ ਦਿਨ ਸ਼ੱਕੀ ਪਾਈਆਂ ਗਈਆਂ ਸਨ। ਜਿਸ ਤੇ ਇਸ ਨੂੰ ਟਰੇਸ ਕਰਕੇ ਗੜਸ਼ੰਕਰ ਦੇ ਇਲਾਕੇ ਵਿੱਚ ਪੈਂਦੇ ਇੱਕ ਬੰਜਰ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ ਚੋਰੀ ਕੀਤੀ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਵੀ ਬਰਾਮਦ ਕੀਤੀ ਗਈ ਹੈ। ਪੁੱਛਗਿਛ ਦੋਰਾਨ ਦੋਸ਼ੀ ਨੇ ਉਕਤ ਵਾਰਦਾਤਾਂ ਕਰਨ ਬਾਰੇ ਮੰਨਿਆ ਹੈ ਅਤੇ ਇਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੜਾਈ ਝਗੜੇ ਦੇ 3 ਹੇਠ ਲਿਖੇ ਮੁਕਦਮੇਂ ਦਰਜ ਹਨ।
ਗ੍ਰਿਫਤਾਰ ਦੋਸ਼ੀ:-
ਬਲਬੀਰ ਕੁਮਾਰ ਪੁੱਤਰ ਹਰਭਜਨ ਰਾਮ ਵਾਸੀ ਬਡੇਸਰੋਂ ਥਾਣਾ ਗੜਸ਼ੰਕਰ, ਜਿਲ੍ਹਾ ਹੁਸ਼ਿਆਰਪੁਰ
ਉਕਤ ਦੌਸ਼ੀ ਪਿਛਲੇ ਦਰਜ ਮੁਕੱਦਮਾਤ:-
- ਮੁਕਦਮਾਂ ਨੰਬਰ 118 ਮਿਤੀ 26.06.20 ਅ:ਧ: 457/380 ਭ:ਦ: ਥਾਣਾ ਗੜਸ਼ੰਕਰ।
- ਮੁਕਦਮਾਂ ਨੰਬਰ 119 ਮਿਤੀ 26.06.20 ਅ:ਧ: 457/380 ਭ:ਦ: ਥਾਣਾ ਗੜਸ਼ੰਕਰ।
- ਮੁਕਦਮਾਂ ਨੰਬਰ 143 ਮਿਤੀ 11.07.18 ਅ:ਧ: 323/325/34 ਭ:ਦ: ਥਾਣਾ ਗੜਸ਼ੰਕਰ।