ਪੁਲਿਸ ਅਧਿਕਾਰੀਆਂ ‘ਤੇ ਮਜ਼ਦੂਰਾਂ ਨਾਲ ਬੇਇਨਸਾਫ਼ੀ ਕਰਨ ਦਾ ਦੋਸ਼

  • ਮੁੱਖ ਮੰਤਰੀ ਵੱਲੋਂ ਮੋਰਚੇ ਨਾਲ ਰੱਖੀ ਮੀਟਿੰਗ ਅੱਗੇ ਪਾਉਣ ਦੀ ਕੀਤੀ ਸਖਤ ਨਿਖੇਧੀ

ਬਠਿੰਡਾ,14 ਫਰਵਰੀ 2023: ਇਨਕਲਾਬੀ ਗਾਇਕ ਜਗਸੀਰ ਸਿੰਘ ਜੀਦਾ ਦੇ ਖੇਤ ਦਾ ਰਾਹ ਰੋਕਣ ਵਾਲੇ ਵਿਅਕਤੀਆਂ ਅਤੇ ਪਿੰਡ ਜਿਉਦ ਦੀ ਦਲਿਤ ਮਜ਼ਦੂਰ ਔਰਤ ਨੂੰ ਜਾਤੀ ਸੂਚਕ ਸਬਦ ਬੋਲਣ ਵਾਲੇ ਧਨਾਢ ਚੌਧਰੀ ‘ਤੇ ਐਸੀ / ਐਸੀ ਟੀ ਐਕਟ ਦੀਆਂ ਧਰਾਵਾਂ ਤਹਿਤ ਪਰਚੇ ਦਰਜ਼ ਨਾ ਕਰਕੇ ਪੁਲਿਸ ਅਧਿਕਾਰੀ ਮਜ਼ਦੂਰਾਂ ਨਾਲ ਬੇਇਨਸਾਫ਼ੀ ਕਰ ਰਹੇ ਹਨ ।

ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਐਸ ਐਸ ਪੀ ਦਫਤਰ ਅੱਗੇ ਲੱਗੇ ਧਰਨੇ ਨੂੰ ਸਬੋਧਨ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ , ਜਿਲਾ ਕਮੇਟੀ ਮੈਬਰ ਤੀਰਥ ਸਿੰਘ ਕੋਠਾ ਗੁਰੂ ਤੇ ਮਨਦੀਪ ਸਿੰਘ ਸਿਵੀਆਂ ਨੇ ਕੀਤਾ। ਉਨਾਂ ਅੱਜ ਐਸ ਐਸ ਪੀ ਨਾਲ ਹੋਈ ਮੀਟਿੰਗ ਸਬੰਧੀ ਦੱਸਦੇ ਹੋਏ ਕਿਹਾ ਕਿ ਮਸਲਿਆਂ ਦਾ ਨਿਪਟਾਰਾ ਕਰਨ ਸਬੰਧੀ ਇਨਕੁਆਰੀਆਂ ਕਰਨ ਦੇ ਭਰੋਸੇ ਦੇਣ ਤੋਂ ਬਿਨਾਂ ਅਧਿਕਾਰੀ ਵਫਦ ਅੱਗੇ ਕੋਈ ਠੋਸ ਤਜਵੀਜ਼ ਨਹੀ ਰੱਖ ਸਕੇ । ਜਦੋਂ ਕਿ ਜਿਲੇ ਅੰਦਰ ਦਲਿਤਾਂ ਨਾਲ ਹੋ ਰਹੇ ਜਾਤੀ ਅਧਾਰਤ ਵਾਪਰੀਆਂ ਘਟਨਾਵਾਂ ਬਿਲਕੁਲ ਸਪੱਸ਼ਟ ਹਨ। ਭਗਵੰਤ ਮਾਨ ਵੱਲੋਂ ਮਜ਼ਦੂਰਮ ਮੋਰਚੇ ਨਾਲ ਰੱਖੀ ਮੀਟਿੰਗ ਅੱਗੇ ਪਾਉਣ ਵਿਰੁੱਧ ਮਜ਼ਦੂਰਾਂ ਨੇ ਤਿੱਖੀ ਨਾਅਰੇਬਾਜੀ ਕਰਕੇ ਰੋਹ ਦਾ ਪ੍ਰਗਟਾਵਾ ਕੀਤਾ ।

ਉਨਾਂ ਐਲਾਨ ਕੀਤਾ ਕਿ ਜਦੋਂ ਤੱਕ ਇਨਾਂ ਮਸਲਿਆਂ ਵਿੱਚ ਬਣਦੇ ਦੋਸ਼ੀਆਂ ‘ਤੇ ਬਣਦੇ ਕੇਸ ਦਰਜ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਨੇ ਜਾਅਲੀ ਦਸਤਾਵੇਜ਼ਾਂ ਨਾਲ ਸਰਕਾਰੀ ਨੌਕਰੀ ਲਗਵਾਉਣ ਬਦਲੇ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ ਕੀਤਾ ਕਾਬੂ

ਮੰਗਣੀ ਵਾਲੇ ਦਿਨ ਹੀ ਕੀਤਾ ਆਪਣੀ ਪ੍ਰੇਮਿਕਾ ਦਾ ਕ+ਤ+ਲ, ਲਾ+ਸ਼ ਨੂੰ ਫਰਿੱਜ ‘ਚ ਲੁਕੋਇਆ