ਕਪੂਰਥਲਾ, 14 ਜੁਲਾਈ 2023 – ਕਪੂਰਥਲਾ ਜ਼ਿਲ੍ਹੇ ਦੀ ਮਾਡਰਨ ਜੇਲ੍ਹ ਵਿੱਚ ਪੁਰਾਣੀ ਦੁਸ਼ਮਣੀ ਨੂੰ ਲੈ ਕੇ ਹੋਈ ਗੈਂਗਵਾਰ ਵਿੱਚ ਇੱਕ ਕੈਦੀ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਕਤਲ ਦਾ ਕੇਸ ਦਰਜ ਕੀਤਾ ਹੈ।
ਥਾਣਾ ਕੋਤਵਾਲੀ ਦੀ ਪੁਲੀਸ ਨੇ 7 ਕੈਦੀਆਂ ਅਤੇ 16 ਹਵਾਲਾਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਿਜ਼ਨ ਐਕਟ, ਕੁੱਟਮਾਰ ਸਮੇਤ ਕਈ ਧਾਰਾਵਾਂ ਜੋੜ ਦਿੱਤੀਆਂ ਹਨ। ਥਾਣਾ ਕੋਤਵਾਲੀ ਦੀ ਪੁਲਸ ਨੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ 3 ਜ਼ਖਮੀਆਂ ਦੇ ਬਿਆਨ ਕਲਮਬੰਦ ਕਰ ਲਏ ਹਨ। ਇਸ ਦੇ ਨਾਲ ਹੀ ਜੇਲ੍ਹ ਦੀ ਸੁਰੱਖਿਆ ਵਾਰਡ ਅਤੇ 3 ਬੈਰਕਾਂ ਦੇ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਹੇਮੰਤ ਸ਼ਰਮਾ ਨੇ ਥਾਣਾ ਕੋਤਵਾਲੀ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਦੇ ਕੰਟਰੋਲ ਰੂਮ ਵਿੱਚ ਡਿਊਟੀ ’ਤੇ ਤਾਇਨਾਤ ਵਾਰਡਰ ਪੂਰਨ ਸਿੰਘ ਨੇ ਇਸ ਦੀ ਸੂਚਨਾ ਦਿੱਤੀ ਸੀ ਕਿ ਬੈਰਕ ਨੰਬਰ 6-7-8 ‘ਚ ਬੰਦ ਹਵਾਲਾਤੀ ਅਤੇ ਇਹਨਾਂ ਕਈ ਸਾਥੀਆਂ ਨੇ ਇਕਜੁੱਟ ਹੋ ਕੇ ਚੱਕੀ ਨੰ. .-17 ‘ਚ ਬੰਦ 28 ਸਾਲਾ ਸਿਮਰਨਜੀਤ ਸਿੰਘ ਉਰਫ਼ ਸਿਮਰ ਵਾਸੀ ਧੀਰਪੁਰ ਥਾਣਾ ਕਰਤਾਰਪੁਰ ‘ਤੇ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਹਮਲਾ ਕਰਨ ਲਈ ਫੇਜ਼-2 ਦੇ ਗੇਟ ‘ਤੇ ਇਕੱਠੇ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਹੱਥਾਂ ‘ਚ ਲੋਹੇ ਦੀਆਂ ਰਾਡਾਂ ਸਨ, ਜਿਸ ਕਾਰਨ ਇਨ੍ਹਾਂ ਲੋਕਾਂ ਨੇ ਮਿਲ ‘ਚ ਬੰਦ ਸਿਮਰਨਜੀਤ ਸਿੰਘ ‘ਤੇ ਹਮਲਾ ਕਰ ਦਿੱਤਾ। 4 ਜ਼ਖਮੀ ਕੈਦੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਸਿਮਰਨਜੀਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਕੋਤਵਾਲੀ ਦੇ ਐਸਐਚਓ ਰਮਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕਤਲ ਵਿੱਚ ਵਰਤੀ ਗਈ ਲੋਹੇ ਦੀਆਂ 5 ਰਾਡਾਂ ਬਰਾਮਦ ਕੀਤੀਆਂ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਪਰਚੇ ‘ਚ ਦਰਜ ਮੁਲਜ਼ਮਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ…..ਰਾਜਕੁਮਾਰ ਉਰਫ ਰਾਜੂ ਵਾਸੀ ਮੁਹੱਲਾ ਰਾਏਕਾ ਕਪੂਰਥਲਾ, ਹਵਾਲਾਤੀ ਵਿਜੇ ਕੁਮਾਰ ਵਾਸੀ ਬੱਕੂ ਨੰਗਲ-ਜਲੰਧਰ, ਕੈਦੀ ਅਨੂ ਕੁਮਾਰ ਉਰਫ ਅਨੂ ਅਤੇ ਅਰੁਣ ਕੁਮਾਰ ਵਾਸੀ ਅੰਗਦ ਦੇਵ ਕਾਲਾਣੀ ਲੁਧਿਆਣਾ, ਕੈਦੀ ਰਣਜੀਤ ਸਿੰਘ ਉਰਫ ਰਾਜਾ ਵਾਸੀ ਚੂਖੇੜਾ-ਜਲੰਧਰ ਦਿਹਾਤੀ, ਹਵਾਲਾਤੀ ਸਾਜਨ ਲੰਮਾ ਪਿੰਡ ਜਲੰਧਰ, ਕੈਦੀ ਕਮਲਪ੍ਰੀਤ ਸਿੰਘ ਉਰਫ਼ ਕਮਲ ਵਾਸੀ ਡਰੋਲੀ ਕਲਾਂ ਜਲੰਧਰ, ਕੈਦੀ ਕਮਲਜੀਤ ਸਿੰਘ ਉਰਫ਼ ਕੰਵਰ ਸੈਮ ਵਾਸੀ ਹੁਸ਼ਿਆਰਪੁਰ, ਕੈਦੀ ਪਲਵਿੰਦਰ ਸਿੰਘ ਉਰਫ਼ ਪਿੰਡੀ ਵਾਸੀ ਹਰਸਾ ਛੀਨਾ ਅੰਮ੍ਰਿਤਸਰ ਦੇਹਤੀ, ਹਵਾਲਾਤੀ ਰਾਹੁਲ ਕੁਮਾਰ ਉਰਫ਼ ਰਾਹੁਲ ਬਸਤੀ ਵਾਸੀ ਜਲੰਧਰ, ਹਵਾਲਾਤੀ ਸੁਰਿੰਦਰ ਸਿੰਘ ਉਰਫ ਸਿੰਦੂ ਵਾਸੀ ਜਲੰਧਰ ਜੱਲੋਕੇ ਤਰਨਤਾਰਨ, ਹਵਾਲਾਤੀ ਵਿਕਾਸ ਕਲਿਆਣ ਉਰਫ਼ ਨੰਨੂ ਵਾਸੀ ਸਤ ਨਗਰ ਜਲੰਧਰ, ਕੈਦੀ ਤਰਸੇਮ ਸਿੰਘ ਉਰਫ਼ ਜੋਧਾ ਵਾਸੀ ਮਿਰਜ਼ਾਪੁਰ ਢਿਲਵਾਂ ਕਪੂਰਥਲਾ, ਹਵਾਲਾਤੀ ਗੁਰਜੀਤ ਸਿੰਘ ਉਰਫ਼ ਮਨੀ ਵਾਸੀ ਨੂਰਪੁਰ ਨਕੋਦਰ, ਹਵਾਲਾਤੀ ਮਨੀਸ਼ ਪ੍ਰਕਾਸ਼ ਉਰਫ਼ ਭਜਨ ਪ੍ਰਕਾਸ਼ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ, ਹਵਾਲਾਤੀ ਗੁਰਜੀਤ ਸਿੰਘ ਵਾਸੀ ਮਿਆਣੀ ਬਹਾਦਰਪੁਰ ਸੁਲਤਾਨਪੁਰ ਲੋਧੀ, ਹਵਾਲਾਤੀ ਤਰਸੇਮ ਸਿੰਘ ਉਰਫ਼ ਸੇਠੀ ਵਾਸੀ ਮਿੱਖੋਵਾਲ ਬੇਗੋਵਾਲ, ਹਵਾਲਾਤੀ ਸੁਖਵੀਰ ਸਿੰਘ ਵਾਸੀ ਰੰਧਾਵਾ ਬਰੋਟਾ ਹੁਸ਼ਿਆਰਪੁਰ, ਹਵਾਲਾਤੀ ਸੂਰਜ ਸਿੰਘ ਵਾਸੀ ਮੁਹੱਲਾ ਪੀਰਦਾਦ ਬਸਤੀ ਜਲੰਧਰ, ਹਵਾਲਾਤੀ ਅਮਨ ਵਾਸੀ ਹੁਸ਼ਿਆਰਪੁਰ, ਹਵਾਲਾਤੀ ਸੰਦੀਪ ਉਰਫ਼ ਸਾਬੀ ਵਾਸੀ ਧੀਰਪੁਰ ਕਰਤਾਰਪੁਰ, ਕੈਦੀ ਸੰਜੀਵ ਕੁਮਾਰ ਉਰਫ ਨੰਨੂ ਵਾਸੀ ਮੱਲੀਆਂ ਵਾਸੀ ਕਰਤਾਰਪੁਰ, ਹਵਾਲਾਤੀ ਦਵਿੰਦਰਪਾਲ ਸਿੰਘ ਉਰਫ਼ ਬੁੱਗਾ ਵਾਸੀ ਭੀਖਾ ਨੰਗਲ ਕਰਤਾਰਪੁਰ ਆਦਿ ਸ਼ਾਮਿਲ ਹਨ।