ਗੁਰਦਾਸਪੁਰ, 23 ਮਈ 2023 – ਪੰਜਾਬ ਪੁਲਿਸ ਦੇ ਕਰਮਚਾਰੀ ਆਏ ਦਿਨ ਹੀ ਆਪਣੇ ਕਾਰਨਾਮਿਆਂ ਨੂੰ ਲੈਕੇ ਚਰਚਾ ਵਿੱਚ ਰਹਿੰਦੇ ਹਨ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਗੁਰਦਾਸਪੁਰ ਵਿਚ ਲੱਗੇ ਕਰਾਫਟ ਮੇਲੇ ਵਿਚ ਇਕ ਪੁਲਿਸ ਕਰਮਚਾਰੀ ਆਪਣੀ ਵਰਦੀ ਦਾ ਰੌਹਬ ਦਿਖਾ ਕੇ ਗੋਲ-ਗੱਪਿਆਂ ਦੀ ਰੇਹੜੀ ਤੋ ਗੋਲ਼ ਗੱਪੇ ਖਾ ਰਿਹਾ ਸੀ ਅਤੇ ਗਰੀਬ ਰੇਹੜੀ ਵਾਲੇ ਨੂੰ ਅਤੇ ਆਮ ਜੰਨਤਾਂ ਨੂੰ ਗਾਲਾਂ ਕੱਢ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਵਾਲੇ ਦਾ ਵਿਰੋਧ ਕੀਤਾ ਅਤੇ ਜਦੋਂ ਪੁਲਿਸ ਵਾਲਾ ਆਪਣੀ ਗੱਡੀ ਲੈਕੇ ਭੱਜਿਆ ਤਾਂ ਲੋਕਾਂ ਦੇ ਉੱਪਰ ਗੱਡੀ ਚਾੜਨ ਦੀ ਵੀ ਕੌਸ਼ਿਸ਼ ਕੀਤੀ ਗਈ ਵੀਡਿਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਇਸ ਹੋਮਗਾਰਡ ਦੇ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਇਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਹੋਮਗਾਰਡ ਦੇ ਜਵਾਨ ਜੈਨਰਾਇਣ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲੇ ਪ੍ਰਵਾਸੀ ਮਜ਼ਦੂਰ ਦੇ ਨਾਲ ਬਹਿਸ ਰਿਹਾਂ ਸੀ ਅੱਤੇ ਆਮ ਜਨਤਾ ਦੇ ਉੱਪਰ ਵਰਦੀ ਦਾ ਰੋਅਬ ਪਾਂ ਰਿਹਾਂ ਸੀ ਜੋ ਕਿ ਸਰਾਸਰ ਗਲਤ ਹੈ ਅਤੇ ਇਸ ਮੁਲਾਜ਼ਮ ਖ਼ਿਲਾਫ ਗੋਲ ਗਪੇ ਦੀ ਰੇੜੀ ਲਗਾਉਣ ਵਾਲੇ ਪ੍ਰਵਾਸੀ ਮਜ਼ਦੂਰ ਨੇ ਵੀ ਸ਼ਿਕਾਇਤ ਦਿੱਤੀ ਹੋਈ ਹੈ ਜਿਸ ਤੋਂ ਬਾਅਦ ਇਸ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ ਕਰ ਇਸਦੇ ਖਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੇਕਰ ਇਹ ਆਰੋਪੀ ਪਾਇਆ ਗਿਆ ਤਾਂ ਇਸ ਜਵਾਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ