- ਚਾਰ ਮਹੀਨੇ ਪਹਿਲਾਂ ਹੀ ਜੈਤੋ ਤੋਂ ਮੁਹਾਲੀ ਸ਼ਿਫਟ ਹੋਏ ਸਨ ਮ੍ਰਿਤਕ ਰਾਜੂ ਗੋਇਲ ਆਪਣੇ ਪਰਿਵਾਰ ਨਾਲ
- ਸ਼ਹਿਰ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਕੀਤਾ “ਦੁੱਖ ਪ੍ਰਗਟ”
ਜੈਤੋ, 26 ਦਸੰਬਰ 2023 – ਜੈਤੋ ਸ਼ਹਿਰ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸ਼ਹਿਰ ਦੇ ਉਘੇ ਸਮਾਜ ਸੇਵੀ ਮੰਨੂੰ ਗੋਇਲ ਜੈਤੋ ਦੇ ਛੋਟੇ ਭਰਾ ਤੇ ਭਰਜਾਈ ਦੀ ਸਥਿਤ (ਮੋਹਾਲੀ) ਚੰਡੀਗੜ੍ਹ ਵਿਖੇ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਇਸ ਘਟਨਾ ਨੂੰ ਲੈਕੇ ਸ਼ਹਿਰ ਵਿਚ ਦੁਖਦਾਈ ਮਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਸੰਘਣੀ ਧੁੰਦ ਪੈਣ ਕਾਰਨ ਉਦੋਂ ਵਾਪਰਿਆ ਜਦੋਂ ਐਕਟਿਵਾ ਤੇ ਸਵਾਰ ਹੋ ਕੇ ਰਕੇਸ਼ ਕੁਮਾਰ ਗੋਇਲ ਰਾਜੂ (48) ਤੇ ਉਨ੍ਹਾਂ ਦੀ ਧਰਮਪਤਨੀ ਨਿਸ਼ੂ ਗੋਇਲ (45) ਆਪਣੇ ਘਰੋਂ ਬਾਹਰ ਸਵੇਰ ਸਮੇਂ ਬਜਾਰ ਚ ਕਿਸੇ ਕੰਮ ਲਈ ਗਏ ਤਾਂ ਧੁੰਦ ਪੈਣ ਕਾਰਨ ਪਿਛੋਂ ਤੋਂ ਆ ਰਹੇ ਟਰੱਕ (ਟਿੱਪਰ ਵਾਹਨ) ਨਾਲ ਅਚਾਨਕ ਐਕਟਿਵਾ ਸਕੂਟਰੀ ਦੀ ਟੱਕਰ ਹੋ ਗਈ ਤੇ ਇਸ ਹਾਦਸੇ ਵਿਚ ਮੌਕੇ ਤੇ ਰਾਜੂ ਗੋਇਲ ਤੇ ਉਸ ਦੀ ਪਤਨੀ ਦੀ ਦਰਦਨਾਕ ਮੌਤ ਹੋ ਗਈ।
ਇੱਥੇ ਦਸ ਦੇਈਏ ਕਿ ਰਕੇਸ਼ ਕੁਮਾਰ ਗੋਇਲ (ਰਾਜੂ) ਜੈਤੋ ਤੋਂ ਮੋਹਾਲੀ ਚੰਡੀਗੜ੍ਹ ਵਿਖੇ ਕੁਝ ਮਹੀਨੇ ਪਹਿਲਾਂ ਆਪਣੇ ਪਰਿਵਾਰ ਨਾਲ ਸ਼ਿਫਟ ਹੋਏ ਸਨ। ਪੀੜਤ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸੰਸਕਾਰ ਕਰਨ ਲਈ ਜੈਤੋ ਵਿਖੇ ਲਿਆਂਦਾ ਜਾਵੇਗਾ। ਇਸ ਦੁਖ ਘੜੀ ਵਿਚ ਸ਼ਹਿਰ ਦੀਆਂ ਵੱਖ- ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਪੀੜਤ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ।