ਨਸ਼ਾ ਤਸਕਰ ਕੋਲੋਂ 10 ਲੱਖ ਦੀ ਪ੍ਰੋਟੈਕਸ਼ਨ ਮਨੀ ਲੈਣ ਦੇ ਦੋਸ਼ ‘ਚ ਐਡੀਸ਼ਨਲ SHO ਗ੍ਰਿਫਤਾਰ

  • STF ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਕਾਰਵਾਈ

ਅੰਮ੍ਰਿਤਸਰ, 29 ਜੁਲਾਈ 2022 – ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਥਾਣਾ ਲੋਪੋਕੇ ਦੇ ਐਡੀਸ਼ਨਲ ਐਸ.ਐਚ.ਓ. ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਨਸ਼ਾ ਤਸਕਰਾਂ ਤੋਂ ਪ੍ਰੋਟੈਕਸ਼ਨ ਮਨੀ ਵਜੋਂ 10 ਲੱਖ ਰੁਪਏ ਲਏ ਸਨ। ਮੁਲਜ਼ਮ ਐਡੀਸ਼ਨਲ ਐਸਐਚਓ ਦੀ ਪਛਾਣ ਐਸਆਈ ਨਰਿੰਦਰ ਸਿੰਘ ਵਜੋਂ ਹੋਈ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ STF ਪੁਲਿਸ ਨਸ਼ਾ ਤਸਕਰ ਨੂੰ ਫੜਨ ਲਈ ਉਸਦੇ ਘਰ ਪਹੁੰਚੀ।

ਪ੍ਰਾਪਤ ਜਾਣਕਾਰੀ ਅਨੁਸਾਰ ਐਸਟੀਐਫ ਨੇ ਦੋ ਦਿਨ ਪਹਿਲਾਂ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡਾਂ ਵਿੱਚ ਕਾਰਵਾਈ ਕਰਦਿਆਂ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਸੀ। ਦੋਵਾਂ ਨੂੰ ਗ੍ਰਿਫਤਾਰ ਕਰਨ ਲਈ STF ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਪੁਲਿਸ ਸੁਰਮੁੱਖ ਸਿੰਘ ਅਤੇ ਦਿਲਬਾਗ ਸਿੰਘ ਬੱਗੋ ਦੇ ਘਰ ਵੀ ਪਹੁੰਚ ਗਈ। ਸੁਰਮੁੱਖ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਪੁਲਸ ਨੂੰ ਦੇਖ ਕੇ ਕਿਹਾ, ਉਸ ਨੇ ਪ੍ਰੋਟੈਕਸ਼ਨ ਮਨੀ ਦੇ ਦਿੱਤੀ ਹੈ, ਫਿਰ ਤੁਸੀਂ ਕਿਉਂ ਆਏ ਹੋ। ਐਸਟੀਐਫ ਨੇ ਫਿਰ ਸੁਰਮੁੱਖ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਪੁੱਛਗਿੱਛ ਦੌਰਾਨ ਸੁਰਮੁਖ ਨੇ ਐਸਟੀਐਫ ਨੂੰ ਦੱਸਿਆ ਕਿ ਮਈ ਮਹੀਨੇ ਵਿੱਚ ਉਸ ਨੇ ਥਾਣਾ ਲੋਪੋਕੇ ਦੇ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ ਪ੍ਰੋਟੈਕਸ਼ਨ ਮਨੀ ਵਜੋਂ 10 ਲੱਖ ਰੁਪਏ ਦਿੱਤੇ ਸਨ ਤਾਂ ਜੋ ਪੁਲੀਸ ਉਸ ਨੂੰ ਵਾਰ-ਵਾਰ ਤੰਗ ਨਾ ਕਰੇ। ਇਸ ਮਗਰੋਂ ਪੁਲੀਸ ਨੇ ਕਾਰਵਾਈ ਕਰਦਿਆਂ ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਸੁਰਮੁੱਖ ਸਿੰਘ ਅਤੇ ਦਿਲਬਾਗ ਸਿੰਘ ਉਹੀ ਸਮੱਗਲਰ ਹਨ, ਜੋ ਪਾਕਿਸਤਾਨ ਤੋਂ ਨਸ਼ਿਆਂ ਦੇ ਨਾਲ-ਨਾਲ ਹਥਿਆਰ ਵੀ ਲਿਆਉਂਦੇ ਸਨ। ਤਸਕਰਾਂ ਵੱਲੋਂ ਪਾਕਿਸਤਾਨ ਤੋਂ ਆਈਈਡੀ ਦੀਆਂ ਚਾਰ ਖੇਪਾਂ ਲਿਆਂਦੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਤਿੰਨ ਪੰਜਾਬ ਪੁਲੀਸ ਨੇ ਬਰਾਮਦ ਕਰ ਲਈਆਂ ਹਨ ਅਤੇ ਚੌਥੀ ਆਈਈਡੀ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਧਮਾਕਾ ਕਰ ਦਿੱਤੀ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਦੇ ਮਾਂ-ਪਿਓ ਨੇ ਆਪਣੀਆਂ ਬਾਹਾਂ ‘ਤੇ ਬਣਵਾਇਆ ਪੁੱਤ ਸਿੱਧੂ ਦਾ ਟੈਟੂ

ਪਾਕਿਸਤਾਨੀ ਜਾਸੂਸ 16 ਸਾਲ ਦੀ ਸਜ਼ਾ ਕੱਟ ਕੇ ਵਾਪਿਸ ਪਰਤਿਆ ਆਪਣੇ ਦੇਸ਼