ਚੰਡੀਗੜ੍ਹ, 18 ਮਈ 2022 – ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਮੀਟਿੰਗ ਤੋਂ ਬਾਅਦ ਕਈ ਮੰਗਾਂ ਤੇ ਸਹਿਮਤੀ ਬਣ ਗਈ ਹੈ। ਹੁਣ ਪੰਜਾਬ ‘ਚ ਝੋਨੇ ਦੀ ਲਵਾਈ 14 ਤੇ 17 ਜੂਨ ਤੋਂ ਸ਼ੁਰੂ ਹੋਵੇਗੀ।
ਕਿਸਾਨਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਝੋਨਾ ਲਾਉਣ ਨੂੰ ਲੈ ਕੇ ਬਣੀ ਸਹਿਮਤੀ ਤੋਂ ਬਾਅਦ ਮੁੱਖ ਮੰਤਰੀ ਨੇ ਹੁਣ ਝੋਨੇ ਦੀ ਬਿਜਾਈ ਲਈ ਪੰਜਾਬ ਨੂੰ ਚਾਰ ਦੀ ਬਜਾਏ ਦੋ ਜ਼ੋਨਾਂ ਵਿੱਚ ਵੰਡ ਦਿੱਤਾ ਹੈ।
ਪਹਿਲੇ ਜ਼ੋਨ ‘ਚ 14 ਜੂਨ ਅਤੇ ਦੂਜੇ ਜ਼ੋਨ ‘ਚ 17 ਜੂਨ ਤੋਂ ਬਿਜਾਈ ਕੀਤੀ ਜਾ ਸਕਦੀ ਹੈ, ਕਿਹੜੇ-ਕਿਹੜੇ ਜ਼ੋਨ ‘ਚ ਕਿਹੜੇ-ਕਿਹੜੇ ਜ਼ਿਲੇ ਸ਼ਾਮਲ ਕੀਤੇ ਜਾਣਗੇ, ਇਹ ਕਿਸਾਨ ਤੈਅ ਕਰਨਗੇ।