ਚੰਡੀਗੜ੍ਹ, 23 ਜੂਨ-ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਵੱਡੇ ਖ਼ੁਲਾਸੇ ਕੀਤੇ ਗਏ। ਇਕ ਦੌਰਾਨ ਪੰਜਾਬ ਪੁਲਿਸ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਹੁਣ ਤੱਕ 13 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਤੇ ਅੱਜ ਵੀ ਇਕ ਹੋਰ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਸਾਜਿਸ਼ ਪਿੱਛੇ ਲਾਰੈਂਸ ਬਿਸ਼ਨੋਈ ਮਾਸਟਰ ਮਾਈਂਡ ਹੈ ਅਤੇ ਗੋਲਡੀ ਬਰਾੜ ਨਾਲ ਮਿਲ ਕੇ ਸਾਜਿਸ਼ ਰਚੀ ਸੀ। ਤਿੰਨ ਵਾਰ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ। ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਪਿਛਲੇ ਸਾਲ ਅਗਸਤ ਤੋਂ ਸਾਜਿਸ਼ ਰਚੀ ਜਾ ਰਹੀ ਸੀ। ਇਸ ਕਤਲ ‘ਚ ਏ.ਕੀ. ਸੀਰੀਜ਼ ਹਥਿਆਰ ਵਰਤੇ ਗਏ ਹਨ।
ਮੂਸੇਵਾਲਾ ਕਤਲਕਾਂਡ ਬਾਰੇ ਪ੍ਰਮੋਦ ਬਾਨ ਨੇ ਕੀਤੇ ਵੱਡੇ ਖੁਲਾਸੇ…..
- ਬਿਸ਼ਨੋਈ ਕਤਲ ਕਾਂਡ ਦਾ ਮਾਸਟਰ ਮਾਈਂਡ
- ਗੋਲਡੀ ਬਰਾੜ ਨਾਲ ਮਿਲਕੇ ਕੀਤੀ ਗਈ ਪਲੈਨਿੰਗ
- 30 ਮਈ ਨੂੰ ਹੋਈ ਸੀ ਪਹਿਲੀ ਗ੍ਰਿਫ਼ਤਾਰੀ ਮਨਪ੍ਰੀਤ ਭਾਊ ਦੀ
- ਜਨਵਰੀ ਮਹੀਨੇ ‘ਚ ਵੀ ਹੋਈ ਸੀ ਸਿੱਧੂ ਦੀ ਰੇਕੀ
- ਹੁਣ ਤੱਕ ਹੋਈਆਂ 13 ਗ੍ਰਿਫ਼ਤਾਰੀਆਂ
- ਪ੍ਰਿਅਵਰਤ ਸੀ ਹੈੱਡ ਇਸ ਕਤਲਕਾਂਡ ਦਾ
- ਅਗਸਤ 2021 ਤੋਂ ਸ਼ੁਰੂ ਹੋਈ ਸੀ ਕਤਲ ਦੀ ਸਾਜਿਸ਼
- 3 ਵਾਰ ਹੋਈ ਮੂਸੇਵਾਲਾ ਦੀ ਰੇਕੀ
- ਫੋਰੈਂਸਿਕ ਜਾਂਚ ‘ਚ ਹੋਵੇਗਾ ਹਥਿਆਰਾਂ ਬਾਰੇ ਖੁਲਾਸਾ
- ਕਤਲ ‘ਚ AK ਸੀਰੀਜ਼ ਦੇ ਹਥਿਆਰ ਵਰਤੇ ਗਏ