ਰਾਜੌਰੀ ‘ਚ ਸ਼ਹੀਦ ਹੋਇਆ ਪੰਜਾਬ ਦਾ ਅਜੈ ਸਿੰਘ, ਪਰਿਵਾਰ ਦਾ ਇਕਲੌਤਾ ਪੁੱਤ ਅਤੇ 6 ਭੈਣਾਂ ਦਾ ਭਰਾ ਸੀ

  • ਫਰਵਰੀ 2022 ਵਿੱਚ ਅਗਨੀਵੀਰ ਵਜੋਂ ਫੌਜ ‘ਚ ਹੋਇਆ ਸੀ ਭਰਤੀ
  • ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਸੀ ਅਜੈ ਸਿੰਘ

ਖੰਨਾ, 19 ਜਨਵਰੀ 2024 – ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ 23 ਸਾਲਾ ਨੌਜਵਾਨ ਅਜੈ ਸਿੰਘ ਦੀ ਰਾਜੌਰੀ ਵਿਖੇ ਡਿਊਟੀ ਦੌਰਾਨ ਤਕਨੀਕੀ ਹਾਦਸਾ ਵਾਪਰਨ ਕਾਰਨ ਸ਼ਹੀਦ ਹੋਣ ਦੀ ਖਬਰ ਹੈ। ਸ਼ਹੀਦ ਅਜੈ ਸਿੰਘ ਪਿਤਾ ਕਾਲਾ ਸਿੰਘ ਤੇ ਮਾਤਾ ਲਛਮੀ ਦਾ ਇਕਲੌਤਾ ਪੁੱਤਰ ਅਤੇ 6 ਭੈਣਾਂ ਦਾ ਭਰਾ ਸੀ। ਉਕਤ ਨੌਜਵਾਨ ਅੱਤ ਦੀ ਗਰੀਬੀ ਨਾਲ ਜਦੋਜਹਿਦ ਕਰ ਰਹੇ ਪਰਿਵਾਰ ਵਿਚੋਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਪਰਿਵਾਰ ਦੇ ਪਾਲਣ ਪੋਸਣ ਤੇ ਰੋਜੀ ਰੋਟੀ ਲਈ ਫਰਵਰੀ 2022 ਵਿੱਚ ਅਗਨੀਵੀਰ ਵਜੋਂ ਚਾਰ ਸਾਲਾਂ ਨੌਕਰੀ ਲਈ ਭਰਤੀ ਹੋਇਆ ਸੀ। ਜਿਸ ਦੀ ਮੌਤ ਬਾਰੇ ਦੇਰ ਸਾਮ ਜਦੋਂ ਪਤਾ ਲੱਗਿਆ ਤਾਂ ਪਰਿਵਾਰ ਉੱਪਰ ਪਹਾੜ ਜਿੱਡੇ ਡਿੱਗੇ ਦੁੱਖ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

4 ਸਾਲ ਦੀ ਬੱਚੀ ਦਾ ਕ+ਤਲ ਕਰਕੇ ਰੇ+ਪ ਕਰਨ ਵਾਲਾ 3 ਦਿਨ ਦੇ ਰਿਮਾਂਡ ‘ਤੇ, ਲਾਸ਼ ਨੂੰ ਬੈੱਡ ਬਾਕਸ ‘ਚ ਲੁਕੋ ਹੋਇਆ ਸੀ ਫਰਾਰ

ਮੁੱਖ ਮੰਤਰੀ ਮਾਨ ਵੱਲੋਂ ਅਗਨੀਵੀਰ ਜਵਾਨ ਅਜੈ ਸਿੰਘ ਦੀ ਸ਼ਹਾਦਤ ‘ਤੇ ਦੁੱਖ ਦਾ ਪ੍ਰਗਟਾਵਾ