DAV ਸਕੂਲ ਮਾਨਸਾ ਦਾ ਆਕਾਸ਼ਦੀਪ ਬਣਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟ ਕੌਂਸਲ ਦਾ ਪ੍ਰੈਜੀਡੈਂਟ

ਮਾਨਸਾ, 24 ਸਤੰਬਰ 2024 : ਸਥਾਨਕ ਡੀਏਵੀ ਸਕੂਲ ‘ਚ ਪੜਿਆ ਵਿਦਿਆਰਥੀ ਸਟੂਡੈਂਟ ਕੌਂਸਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਹੈ।

ਆਕਾਸ਼ਦੀਪ ਸਿੰਘ ਨੇ ਨਰਸਰੀ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਡੀਏਵੀ ਸਕੂਲ ਵਿੱਚ ਹੀ ਪੂਰੀ ਕੀਤੀ ਹੈ। ਪੜ੍ਹਾਈ ਦੌਰਾਨ ਉਸ ਨੂੰ ਗਾਉਣ ਅਤੇ ਲਿਖਣ ਦਾ ਬਹੁਤ ਸ਼ੌਕ ਸੀ ਅਤੇ ਉਹ ਸਕੂਲ ਦੀ ਹਰ ਗਤੀਵਿਧੀ ਵਿੱਚ ਹਿੱਸਾ ਲੈਂਦਾ ਸੀ। ਉਹ ਬਚਪਨ ਤੋਂ ਹੀ ਬਹੁਤ ਮਿਹਨਤੀ ਅਤੇ ਯੋਗ ਵਿਦਿਆਰਥੀ ਰਿਹਾ ਹੈ। ਸਾਰੇ ਅਧਿਆਪਕ ਉਸ ਦੀ ਨਿਮਰਤਾ ਅਤੇ ਨਰਮ ਸੁਭਾਅ ਦੀ ਸ਼ਲਾਘਾ ਕਰਦੇ ਸਨ। ਅਕਾਸ਼ਦੀਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਫਾਈਨਲ ਆਨਰਜ਼ ਕਰ ਰਿਹਾ ਹੈ ਅਤੇ ਉਹ ਸਟੂਡੈਂਟ ਕੌਂਸਲ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਚੁਣਿਆ ਗਿਆ ਹੈ, ਜਿਸ ਦਾ ਕੰਮ ਵਿਦਿਆਰਥੀ ਦੀ ਸਹਾਇਤਾ ਅਤੇ ਮਾਰਗਦਰਸ਼ਨ ਹਿੱਤ ’ਚ ਕੰਮ ਕਰਨਾ ਹੈ। ਡੀਏਵੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਅਕਾਸ਼ਦੀਪ ਨੂ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਚੁਣੇ ਜਾਣ ‘ਤੇ ਹਾਰਦਿਕ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ।

ਗੱਲਬਾਤ ਦੌਰਾਨ ਅਕਾਸ਼ਦੀਪ ਨੇ ਕਿਹਾ ਕਿ ਉਹ ਪੰਜਾਬੀ ਸਾਹਿਤ ਵਿੱਚ ਪੀਐਚਡੀ ਕਰੇਗਾ ਅਤੇ ਪੰਜਾਬੀ ਗਾਇਕੀ ਦੁਆਰਾ ਦੇਸ਼ ਵਿਦੇਸ਼ ਵਿੱਚ ਪੰਜਾਬੀ ਸੱਭਿਅਤਾ ਦਾ ਪ੍ਰਚਾਰ ਅਤੇ ਪ੍ਰਸਾਰ ਕਰੇਗਾ। ਪ੍ਰਿੰਸੀਪਲ ਜੀ ਨੇ ਉਸ ਦੇ ਉਜਵਲ ਭਵਿੱਖ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਜੋਤ ਬੈਂਸ, ਸਿੱਖਿਆ, ਉੱਚ ਸਿੱਖਿਆ, ਤਕਨੀਕੀ ਸਿੱਖਿਆ ਦੇ ਨਾਲ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਬਣੇ

ਯੂਥ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ‘ਚ ਇੱਕ ਗ੍ਰਿਫਤਾਰ, ਪੜ੍ਹੋ ਵੇਰਵਾ