ਰਾਜ਼ੀਨਾਮਾ ਕਰਵਾਉਣ ਦੇ ਬਹਾਨੇ ਘਰ ਬੁਲਾ ਕੇ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ‘ਚ ਅੱਠ ‘ਤੇ ਪਰਚਾ

ਲੁਧਿਆਣਾ, 25 ਜੂਨ 2022 – ਲੁਧਿਆਣਾ ਸ਼ਹਿਰ ਦੇ ਧਾਂਦਰਾ ਰੋਡ ‘ਤੇ ਮਾਣਕਵਾਲ ਦੀ ਰਹਿਣ ਵਾਲੀ ਇੱਕ ਔਰਤ ਨਾਲ ਰਾਜ਼ੀਨਾਮਾ ਕਰਨ ਦਾ ਝਾਂਸਾ ਦੇ ਕੇ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਤੋਂ ਸਾਢੇ ਤਿੰਨ ਮਹੀਨੇ ਬਾਅਦ ਪੁਲੀਸ ਨੇ ਔਰਤ ਸਮੇਤ ਅੱਠ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। 32 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ।

ਇਸ ਸਬੰਧ ਵਿਚ ਉਸ ਨੂੰ ਅਦਾਲਤ ਵਿਚ ਆਉਣਾ-ਜਾਣਾ ਪੈਂਦਾ ਸੀ। ਇਸੇ ਦੌਰਾਨ ਇੱਕ ਦਿਨ ਜਸਪਾਲ ਬੰਗੜ ਵਾਸੀ ਸਤਨਾਮ ਸਿੰਘ ਨੇ ਉਸ ਦੇ ਮੋਬਾਈਲ ਵਿੱਚੋਂ ਮੈਮਰੀ ਕਾਰਡ ਕੱਢ ਲਿਆ। ਜਿਸ ਵਿਚ ਉਸ ਦੇ ਵੀਡੀਓਜ਼ ਸਨ। ਜਿਸ ਦੇ ਅਧਾਰ ‘ਤੇ ਉਸ ਨੇ ਜਗਜੀਤ ਸਿੰਘ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਾਇਆ ਸੀ। ਉਸ ਦੇ ਵਕੀਲ ਵਿਕਰਮਜੀਤ ਸਿੰਘ ਨੇ ਉਸ ‘ਤੇ ਜਗਜੀਤ ਸਿੰਘ ਨਾਲ ਸਮਝੌਤਾ ਕਰਨ ਲਈ ਦਬਾਅ ਪਾਇਆ ਅਤੇ ਇਸ ਲਈ ਉਹ ਉਸ ਨੂੰ ਸੋਨਾ ਆਨੰਦ ਦੇ ਘਰ ਲੈ ਗਿਆ।

ਔਰਤ ਨੇ ਦੋਸ਼ ਲਾਏ ਕਿ ਇੱਥੇ ਉਸ ਨੂੰ ਕੋਲਡ ਡਰਿੰਕ ਵਿੱਚ ਕੋਈ ਨਸ਼ੀਲਾ ਪਦਾਰਥ ਪਾ ਕੇ ਬੇਹੋਸ਼ ਕਰ ਦਿੱਤਾ ਗਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਬਲਬੀਰ ਸਿੰਘ ਉਸ ਨਾਲ ਬਲਾਤਕਾਰ ਕਰ ਰਿਹਾ ਸੀ। ਇਸ ਦੌਰਾਨ ਵਕੀਲ ਵਿਕਰਮਜੀਤ ਸਿੰਘ ਅਤੇ ਸਤਨਾਮ ਸਿੰਘ ਉਸ ਦੀ ਵੀਡੀਓ ਬਣਾ ਰਹੇ ਸਨ। ਉਸ ਨੇ 18 ਜਨਵਰੀ 2018 ਨੂੰ ਔਰਤ ਨਾਲ ਵਾਪਰੀ ਘਟਨਾ ਤੋਂ ਬਾਅਦ ਅਕਤੂਬਰ 2018 ਵਿੱਚ ਇਸਦੀ ਸ਼ਿਕਾਇਤ ਕੀਤੀ ਸੀ। ਸਾਢੇ ਤਿੰਨ ਸਾਲ ਬਾਅਦ ਥਾਣਾ ਸਦਰ ਵਿੱਚ ਪੁਲੀਸ ਨੇ ਜਗਜੀਤ ਸਿੰਘ, ਵਿਕਰਮਜੀਤ ਸਿੰਘ, ਬੇਅੰਤ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ, ਸੋਨੀਆ ਨੰਦ, ਤੇਜਿੰਦਰ ਪਨੇਸਰ ਅਤੇ ਉਸ ਦੀ ਪਤਨੀ ਰੋਜ਼ੀ ਪਨੇਸਰ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ।

ਔਰਤ ਮੁਤਾਬਕ ਸਾਰਿਆਂ ਨੇ ਉਸ ਦੇ ਖਿਲਾਫ ਸਾਜ਼ਿਸ਼ ਰਚੀ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਸੁਭਾਸ਼ ਚੰਦ ਅਨੁਸਾਰ ਇਹ ਅਪਰਾਧਿਕ ਮਾਮਲਾ ਔਰਤ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ‘ਚ ਵਿਧਾਨ ਸਭਾ ‘ਚ ਮਹਿਲਾ ਵਿਧਾਇਕ ਨਾਲ ਛੇੜਛਾੜ, ਪੜ੍ਹੋ ਕੀ ਹੈ ਮਾਮਲਾ ?

ਅਧਿਆਪਕਾਂ ਤੋਂ ਨਹੀਂ ਲਿਆ ਜਾਵੇਗਾ ਕੋਈ ਵੀ ਹੋਰ ਕੰਮ, ਵਿਦੇਸ਼ਾਂ ‘ਚ ਲੈਣਗੇ ਟਰੇਨਿੰਗ; ਫੀਸਾਂ ਵਧਾਉਣ ਵਾਲੇ ਪ੍ਰਾਈਵੇਟ ਸਕੂਲਾਂ ਦੀ ਰੱਦ ਹੋਵੇਗਾ NOC – ਮਾਨ