ਪੰਜਾਬ ਦੇ DIG ਇੰਦਰਬੀਰ ਸਿੰਘ ‘ਤੇ ਲੱਗੇ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼: ਪਰਚਾ ਦਰਜ

  • ਵਿਜੀਲੈਂਸ ਵੱਲੋਂ ਕੀਤਾ ਗਿਆ ਮਾਮਲਾ ਦਰਜ,
  • ਇਕ ਨਸ਼ਾ ਸਪਲਾਇਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਨੇ ਦੋਸ਼

ਚੰਡੀਗੜ੍ਹ, 29 ਜੂਨ 2023 – ਪੰਜਾਬ ਵਿਜੀਲੈਂਸ ਯੂਨਿਟ ਨੇ ਫਿਰੋਜ਼ਪੁਰ ਦੇ ਤਤਕਾਲੀ ਡੀਆਈਜੀ ਇੰਦਰਬੀਰ ਸਿੰਘ ਨੂੰ ਰਿਸ਼ਵਤ ਦੇ ਇੱਕ ਕੇਸ ਵਿੱਚ ਨਾਮਜ਼ਦ ਕੀਤਾ ਹੈ। ਮੁਲਜ਼ਮ ਡੀਆਈਜੀ ਇਸ ਸਮੇਂ ਆਰਮਡ ਪੁਲੀਸ ਜਲੰਧਰ ਵਿੱਚ ਤਾਇਨਾਤ ਹੈ। ਫਿਲਹਾਲ ਵਿਜੀਲੈਂਸ ਵੱਲੋਂ ਕੋਈ ਗ੍ਰਿਫਤਾਰੀ ਕਾਰਵਾਈ ਨਹੀਂ ਕੀਤੀ ਗਈ ਹੈ।

ਦਰਅਸਲ ਫਿਰੋਜ਼ਪੁਰ ਦੇ ਤਤਕਾਲੀ ਡੀਆਈਜੀ ਇੰਦਰਬੀਰ ਸਿੰਘ ‘ਤੇ ਇੱਕ ਨਸ਼ਾ ਤਸਕਰ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਭਿੱਖੀਵਿੰਡ ਪੁਲਿਸ ਨੇ 20 ਜੂਨ 2022 ਨੂੰ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ। ਉਸ ਕੋਲੋਂ ਪੁੱਛਗਿੱਛ ਦੌਰਾਨ ਕਈ ਪੁਲਿਸ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ। ਫਿਰ DSP ਲਖਬੀਰ ਸੰਧੂ ਨੂੰ 6 ਜੁਲਾਈ 2022 ਨੂੰ ਭਿੱਖੀਵਿੰਡ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਫਿਰੋਜ਼ਪੁਰ ਦੇ ਤਤਕਾਲੀ ਡੀਆਈਜੀ ਇੰਦਰਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਮੁਲਜ਼ਮ ਡੀਐਸਪੀ ਲਖਬੀਰ ਸੰਧੂ ਦੇ ਨਾਲ ਇੱਕ ਹੈੱਡ ਕਾਂਸਟੇਬਲ ਹੀਰਾ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਸੀ। ਫਿਲਹਾਲ ਵਿਜੀਲੈਂਸ ਦੀ ਜਾਂਚ ਟੀਮ ਤੱਥਾਂ ਦੀ ਜਾਂਚ ‘ਚ ਲੱਗੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਦਰਜ ਕੀਤੇ ਦੋ ਕੇਸਾਂ ਦੀ ਤਫਤੀਸ਼ ਕਰਨ ਦੀ ਜਾਣਕਾਰੀ ਦਿੱਤੀ ਹੈ। ਅਜਿਹੇ ‘ਚ ਆਉਣ ਵਾਲੇ ਸਮੇਂ ‘ਚ ਕਿਸੇ ਹੋਰ ਪੁਲਸ ਅਧਿਕਾਰੀ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਉਂਕਿ ਵਿਜੀਲੈਂਸ ਵੱਲੋਂ ਸਾਰੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਛੁੱਟੀਆਂ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਤੱਕ ਲਾਏ ਜਾਣਗੇ ਸਮਰ ਕੈਂਪ

ਬਰਖਾਸਤ AIG ਰਾਜਜੀਤ ਅਜੇ ਵੀ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ, ਅਦਾਲਤ ਤਿੰਨ ਵਾਰ ਜਾਰੀ ਕਰ ਚੁੱਕੀ ਹੈ ਗੈਰ-ਜ਼ਮਾਨਤੀ ਵਾਰੰਟ